ਚੰਡੀਗੜ੍ਹ : ਪੰਜਾਬ ਵਿਚ ਆਏ ਹੜਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਾਰੇ ਸਕੂਲ ਅਜ 13 ਜੁਲਾਈ ਤੀਕ ਬੰਦ ਰੱਖਣ ਦਾ ਫੈਸਲਾ ਕੀਤਾ ਸੀ। ਹੜਾਂ ਦਾ ਸੰਕਟ ਹਾਲੇ ਟਲਿਆ ਨਹੀ, ਇਸ ਕਰਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਅਜ ਕੀਤੇ ਗਏ ਨਵੇਂ ਹੁਕਮਾਂ ਤਹਿਤ ਪੰਜਾਬ ਵਿਚ ਸਕੂਲ ਹੁਣ 16 ਜੁਲਾਈ ਨੂੰ ਖੁੱਲਣਗੇ। ਚੇਤੇ ਰਹੇ ਕਿ ਵਖ ਵਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਅਜਿਹੇ ਸਕੂਲ ਵੀ ਹਨ, ਜਿਥੇ ਹਾਲੇ ਵੀ ਪਾਣੀ ਨੱਕੋ ਨੱਕ ਭਰਿਆ ਹੋਇਆ ਹੈ।