ਪੰਜਾਬ ਦੇ ਸਿਪਾਹੀ ਨੇ ਪਾਈ ਕੈਨੇਡਾ ‘ਚ ਧੁੰਮ।

Share on Social Media

ਟਾਂਡਾ ਉੜਮੁੜ- ਕੈਨੇਡਾ ਦੇ ਵਿਨੀਪੈੱਗ ਵਿੱਚ ਚੱਲ ਰਹੀਆਂ ਵਿਸ਼ਵ ਪੁਲਸ ਖੇਡਾਂ ਵਿੱਚ ਹੁਸ਼ਿਆਰਪੁਰ ਪੁਲਸ ਦੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ 200 ਮੀਟਰ ਦੌੜ ਵਿੱਚ ਦੂਜਾ ਚਾਂਦੀ ਦਾ ਤਮਗਾ ਹਾਸਲ ਕਰਕੇ ਇੱਕ ਵਾਰ ਫਿਰ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਾਹਲਾ ਨਾਲ ਸਬੰਧਤ ਨੌਜਵਾਨ ਗੁਰਪ੍ਰੀਤ ਸਿੰਘ (25) ਹਾਲ ਵਾਸੀ ਬਾਗਪੁਰ ਜੋ ਕਿ ਪੰਜਾਬ ਪੁਲਸ ਹੁਸ਼ਿਆਰਪੁਰ ਵਿਖੇ ਨੌਕਰੀ ਦੌਰਾਨ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ, ਨੇ ਵਰਲਡ ਪੁਲਸ ਖੇਡਾਂ ‘ਚ 100 ਮੀਟਰ ਦੌੜ ‘ਚ ਪਹਿਲਾ ਚਾਂਦੀ ਦਾ ਤਮਗਾ ਹਾਸਲ ਕਰਨ ਉਪਰੰਤ ਹੁਣ 200 ਮੀਟਰ ਦੌੜ ਵਿੱਚ ਦੂਜਾ ਚਾਂਦੀ ਦਾ ਤਮਗਾ ਹਾਸਲ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।