ਪੰਜਾਬ ‘ਚ ਝੋਨੇ ਦੀ ਖ਼ਰੀਦ ਨੇ ਤੋੜਿਆ ਪਿਛਲਾ ਰਿਕਾਰਡ, ਇਸ ਵਾਰ 182.87 ਲੱਖ ਮੀਟ੍ਰਿਕ ਟਨ ਦੀ ਖ਼ਰੀਦ

Share on Social Media

ਚੰਡੀਗੜ੍ਹ : ਪੰਜਾਬ ‘ਚ ਮੀਂਹ ਤੋਂ ਬਾਅਦ ਬਣੇ ਹੜ੍ਹ ਵਰਗੇ ਹਾਲਾਤ ‘ਚ ਤਿਆਰ ਹੋਈ ਝੋਨੇ ਦੀ ਫ਼ਸਲ ਨੇ ਉਤਪਾਦਨ ਅਤੇ ਖ਼ਰੀਦ ‘ਚ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਸਾਲ 2022 ‘ਚ 205.24 ਲੱਖ ਮੀਟ੍ਰਿਕ ਟਨ ਝੋਨੇ ਦਾ ਉਤਪਾਦਨ ਹੋਇਆ। ਸਾਲ 2023 ‘ਚ 208.90 ਲੱਖ ਮੀਟ੍ਰਿਕ ਟਨ ਝੋਨੇ ਦੇ ਉਤਪਾਦਨ ਦੀ ਉਮੀਦ ਹੈ।

ਸਾਲ 2022-23 ‘ਚ 182.28 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ ਸੀ। ਇਸ ਸਾਲ ਇਹ ਅੰਕੜਾ ਪਾਰ ਕਰ ਗਿਆ ਹੈ। ਪੰਜਾਬ ਮੰਡੀ ਬੋਰਡ ਦੇ ਅੰਕੜਿਆਂ ਮੁਤਾਬਕ 24 ਨਵੰਬਰ ਤੱਕ ਪੰਜਾਬ ‘ਚ 182.87 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ ਹੈ। ਖ਼ਰੀਦ ਅੱਗੇ ਵੀ ਜਾਰੀ ਰਹੇਗੀ।