ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਨਵਾਂ ‘ਗਰਬਾ’ ਗਾਣਾ

Share on Social Media

ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਪਿਛਲੇ ਕੁਝ ਦਿਨਾਂ ਵਿੱਚ ਨਵਾਂ ‘ਗਰਬਾ’ ਗੀਤ ਲਿਖਿਆ ਹੈ,ਜਿਸ ਨੂੰ ਉਹ ਨਰਾਤਿਆਂ ਦੇ ਦਿਨਾਂ ’ਚ ਸਾਂਝਾ ਕਰਨਗੇ। ਇਸ ਮੌਕੇ ਉਨ੍ਹਾਂ ਗਰਬਾ ਗੀਤ ਨੂੰ ਸੰਗੀਤਬੱਧ ਕਰਨ ਲਈ ਕਲਾਕਾਰਾਂ ਧਵਨੀ ਭਾਨੂਸ਼ਾਲੀ, ਤਨਿਸ਼ਕ ਬਾਗਚੀ ਅਤੇ ਜੇਜਸਟ ਮਿਊਜ਼ਕ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ‘X’ ਉੱਤੇ ਲਿਖਿਆ,‘ਮੈਂ ਹੁਣ ਕਈ ਸਾਲਾਂ ਤੋਂ ਕੁਝ ਨਵਾਂ ਨਹੀਂ ਲਿਖਿਆ ਪਰ ਪਿਛਲੇ ਕੁਝ ਦਿਨਾਂ ਵਿੱਚ ਮੈਂ ਨਵਾਂ ਗਰਬਾ ਗੀਤ ਲਿਖਣ ’ਚ ਕਾਮਯਾਬ ਰਿਹਾ ਹਾਂ, ਜਿਸਨੂੰ ਮੈਂ ਨਰਾਤਿਆਂ ਦੇ ਦਿਨਾਂ ’ਚ ਸਾਂਝਾ ਕਰਾਂਗਾ।’ ਅਜ 15 ਅਕਤੂਬਰ ਤੋਂ ਨਰਾਤੇ ਸ਼ੁਰੂ ਹੋ ਗਏ ਹਨ। ਪ੍ਰਧਾਨ ਮੰਤਰੀ ਮੋਦੀ ਵੱਲੋਂ ਇਹ ਪੋਸਟ ਧਵਨੀ ਭਾਨੂਸ਼ਾਲੀ ਵੱਲੋਂ ‘X’ ਉੱਤੇ ਸਾਂਝੀ ਕੀਤੀ ਗਈ ਇੱਕ ਪੋਸਟ ਦੇ ਜੁਆਬ ਵਜੋਂ ਪਾਈ ਗਈ। ਇੱਕ ਹੋਰ ਪੋਸਟ ’ਚ ਸ੍ਰੀ ਮੋਦੀ ਨੇ ਉਨ੍ਹਾਂ ਵੱਲੋਂ ਹਾਲ ਹੀ ’ਚ ਕੀਤੇ ਗਏ ਉੱਤਰਾਖੰਡ ਦੇ ਦੌਰੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।