ਪਿਆਜ਼ ਰੁਆਏਗਾ ਮਹਿੰਗਾਈ ਦੇ ‘ਹੰਝੂ’, ਰਿਕਾਰਡ ਪੱਧਰ ਤੱਕ ਜਾ ਸਕਦੀ ਹੈ ਕੀਮਤ

Share on Social Media

ਨਵੀਂ ਦਿੱਲੀ  – ਤਿਓਹਾਰੀ ਸੀਜ਼ਨ ’ਚ ਪਿਆਜ਼ ਵੀ ਮਹਿੰਗਾਈ ਦੇ ਹੰਝੂ ਰੁਆਉਣ ਦੀ ਤਿਆਰੀ ਕਰ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਇਹੀ ਹਾਲ ਰਿਹਾ ਤਾਂ ਇਸ ਦੀਆਂ ਕੀਮਤਾਂ 150 ਰੁਪਏ ਪ੍ਰਤੀ ਕਿਲੋ ਤੋਂ ਪਾਰ ਪੁੱਜ ਸਕਦੀਆਂ ਹਨ। ਦਿੱਲੀ-ਐੱਨ. ਸੀ. ਆਰ. ਵਿਚ ਪਿਆਜ਼ ਦੀ ਕੀਮਤ ਨੇ ਸੈਂਕੜਾ ਲਾ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਦਿੱਲੀ-ਐੱਨ. ਸੀ. ਆਰ. ਦੇ ਇਲਾਕੇ ’ਚ ਪਿਆਜ਼ ਦੀਆਂ ਪ੍ਰਚੂਨ ਕੀਮਤਾਂ 100 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ ਜਦ ਕਿ ਥੋਕ ਬਾਜ਼ਾਰ ਵਿਚ 80 ਰੁਪਏ ਦੇ ਕਰੀਬ ਚਲੀਆਂ ਗਈਆਂ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਜਿੰਨੀ ਤੇਜ਼ੀ ਨਾਲ ਪਿਆਜ਼ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ। ਛੇਤੀ ਹੀ ਪਿਆਜ਼ ਦੀਆਂ ਪ੍ਰਚੂਨ ਕੀਮਤਾਂ 150 ਰੁਪਏ ਪ੍ਰਤੀ ਕਿਲੋ ਤੋਂ ਪਾਰ ਜਾ ਸਕਦੀਆਂ ਹਨ। ਉੱਥੇ ਹੀ ਦੂਜੇ ਪਾਸੇ ਕੰਜ਼ਿਊਮਰ ਅਫੇਅਰ ਦੇ ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ ਵਿਚ ਪਿਆਜ਼ ਦੀਆਂ ਵੱਧ ਤੋਂ ਵੱਧ ਕੀਮਤਾਂ 68 ਰੁਪਏ ਪ੍ਰਤੀ ਕਿਲੋ ’ਤੇ ਪੁੱਜ ਗਈਆਂ ਹਨ। ਉੱਥੇ ਹੀ ਦੂਜੇ ਪਾਸੇ ਆਲ ਇੰਡੀਆ ਪੱਧਰ ’ਤੇ ਸਭ ਤੋਂ ਵੱਧ ਕੀਮਤਾਂ 77 ਰੁਪਏ ਹਨ।