ਪਾਕਿਸਤਾਨ ਸਰਕਾਰ ਨੇ ਸਿੱਖ ਯਾਤਰੀਆਂ ਦੀ ਸਹੂਲਤ ਲਈ ਲਾਂਚ ਕੀਤਾ ਆਨਲਾਈਨ ਪੋਰਟਲ

Share on Social Media

ਅੰਮ੍ਰਿਤਸਰ/ਇਸਲਾਮਾਬਾਦ  – ਭਾਰਤ ਤੋਂ ਇਲਾਵਾ ਦੁਨੀਆ ਦੇ ਕਿਸੇ ਵੀ ਦੇਸ਼ ’ਚ ਰਹਿੰਦੇ ਸਿੱਖ ਯਾਤਰੀਆਂ ਦੀ ਸਹੂਲਤ ਲਈ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਇਕ ਪੋਰਟਲ ਲਾਂਚ ਕੀਤਾ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹੀਸਨ ਨਕਵੀ ਨੇ ਸਿੱਖ ਬੁਕਿੰਗ ਪੋਰਟਲ ਨੂੰ ਬਹੁਤ ਹੀ ਵਧੀਆ ਧਾਰਮਿਕ ਸੈਲਾਨੀ ਪ੍ਰੋਗਰਾਮ ਕਰਾਰ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ’ਚ ਇਸ ਤਰ੍ਹਾਂ ਦਾ ਇਹ ਪਹਿਲਾ ਫੈਸਲਾ ਹੈ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਕਵੀ ਨੇ ਕਿਹਾ ਕਿ ਦੁਨੀਆ ਭਰ ਦੇ ਸਿੱਖ ਸ਼ਰਧਾਲੂ ਹੁਣ ਪੋਰਟਲ ਰਾਹੀਂ ਆਨਲਾਈਨ ਹੋਟਲ ਬੁਕਿੰਗ ਕਰ ਸਕਦੇ ਹਨ ਅਤੇ ਪਾਕਿਸਤਾਨ ਜਾਣ ਵਾਲੇ ਸਿੱਖਾਂ ਨੂੰ ਉਨ੍ਹਾਂ ਦੀ ਯਾਤਰਾ ਦੌਰਾਨ ਵੀ. ਆਈ. ਪੀ. ਪਹੁੰਚ ਹੋਵੇਗੀ। ਸਥਿਤੀ ਦੇ ਵਾਧੂ ਵਿਸ਼ੇਸ਼ ਅਧਿਕਾਰਾਂ ਦੇ ਨਾਲ, ਸੁਰੱਖਿਆ ਸੇਵਾਵਾਂ ਨੂੰ ਕਿਰਾਏ ’ਤੇ ਲੈਣ ਅਤੇ ਆਵਾਜਾਈ ਦਾ ਪ੍ਰਬੰਧ ਕਰਨ ਦਾ ਆਪਣਾ ਬਦਲ ਵੀ ਹੋਵੇਗਾ।