ਪਾਕਿਸਤਾਨ ਵਿਚ ਇਕ ਗੁਰੂ ਘਰ ਦੇ ਹਾਲਾਤ ਮਾੜੇ ਹੋਏ।

Share on Social Media

ਪੰਜਾਬ ਦੇ ਕਸੂਰ ਜ਼ਿਲ੍ਹੇ ਦੇ ਲਲਿਆਣੀ ਕਸਬੇ (ਲਾਹੌਰ-ਫਿਰੋਜ਼ਪੁਰ ਰੋਡ) ਦੇ ਦਫਤੂ ਪਿੰਡ ‘ਚ ਸਥਿਤ ਗੁਰਦੁਆਰਾ ਸਾਹਿਬ ਪਾਕਿਸਤਾਨ ਦੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC), ਪਾਕਿਸਤਾਨ ਦੀ ਸਰਵਉੱਚ ਸੰਸਥਾ ਦੀ ਅਣਗਹਿਲੀ ਕਾਰਨ ਹੌਲੀ-ਹੌਲੀ ਢਹਿ ਰਿਹਾ ਹੈ। ਗੁਰਦੁਆਰਾ ਕੰਪਲੈਕਸ ਦੀ ਮੂਹਰਲੀ ਕੰਧ ਅਤੇ ਇਸ ਦੀ ਦਰਸ਼ਨੀ ਡਿਓਢੀ, ਜੋ ਕਿ ਪਹਿਲਾਂ ਹੀ ਸਰਕਾਰੀ ਅਣਗਹਿਲੀ ਕਾਰਨ ਕਮਜ਼ੋਰ ਸੀ, 23 ਜੁਲਾਈ ਨੂੰ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਢਹਿ ਗਈ ਸੀ।