ਪਤਨੀ ਤੇ ਧੀ ਸਣੇ ਈਸ਼ਾ ਯੋਗ ਕੇਂਦਰ ਪਹੁੰਚੇ ਨਵਜੋਤ ਸਿੱਧੂ, ਤਸਵੀਰਾਂ ਕੀਤੀਆਂ ਸਾਂਝੀਆਂ

Share on Social Media

ਜਲੰਧਰ -ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਅਤੇ ਧੀ ਸਮੇਤ ਈਸ਼ਾ ਯੋਗ ਕੇਂਦਰ ਪਹੁੰਚੇ ਹਨ। ਇਥੇ ਪਹੁੰਚ ਕੇ ਉਨ੍ਹਾਂ ਟਵੀਟ ਕਰਕੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਧੰਨਵਾਦ ਸਤਿਗੁਰੂ, ਇਸ ਨਰਸਰੀ ਦੇ ਨਿਰਮਾਣ ਲਈ ਜੋ ਦੁਨੀਆ ਨੂੰ ਇਕ ਬਿਹਤਰ ਥਾਂ ਬਣਾਉਣ ਲਈ ਮਨੁੱਖ ਜਾਤੀ ਦਾ ਪੋਸ਼ਣ ਕਰੇਗੀ। ਤਬਦੀਲੀ ਬਦਲਾਅ ਜ਼ਰੂਰੀ ਤੌਰ ’ਤੇ ਤਰੱਕੀ ਨਹੀਂ ਹੈ, ਸਗੋਂ ਮਕਸਦ ਦੀ ਲਗਾਤਾਰਤਾ ਦੇ ਨਾਲ ਅਧਿਆਤਮਕ ਵਿਕਾਸ ਹੈ।