ਪਟਿਆਲਾ ’ਚ ਦਿਲ ਵਲੂੰਧਰਣ ਵਾਲੀ ਘਟਨਾ, 3 ਮਹੀਨਿਆਂ ਦੀ ਧੀ ਨੂੰ ਝਾੜੀਆਂ ’ਚ ਸੁੱਟ ਗਈ ਮਾਂ

Share on Social Media

ਪਟਿਆਲਾ ਦੇ ਦੀਪ ਸਿੰਘ ਨਗਰ ਤੋਂ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿਥੇ ਬੀਤੀ ਸ਼ਾਮ ਇਕ 3 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਕਲਯੁਗੀ ਮਾਂ ਝਾੜੀਆਂ ’ਚ ਸੁੱਟ ਕੇ ਚਲੀ ਗਈ। ਜਿਸ ਨੂੰ ਦੀਪ ਸਿੰਘ ਨਗਰ ਦੇ ਲੋਕਾਂ ਨੇ ਉਥੋਂ ਚੁੱਕਿਆ ਤੇ ਤ੍ਰਿਪੜੀ ਥਾਣਾ ਦੀ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਵਲੋਂ ਸੂਚਨਾ ਨਾ ਮਿਲਣ ’ਤੇ ਤੁਰੰਤ ਮੌਕੇ ’ਤੇ ਪਹੁੰਚ ਕੀਤੀ ਗਈ ਅਤੇ ਮਾਸੂਮ ਬੱਚੀ ਨੂੰ ਮੈਡੀਕਲ ਸਹੂਲਤ ਦੇਣ ਮਗਰੋਂ ਉਸ ਨੂੰ ਬਾਲ ਨਿਕੇਤਨ ਵਿੱਚ ਭੇਜਿਆ ਗਿਆ। 

ਇਸ ਮੌਕੇ ਗੱਲਬਾਤ ਦੌਰਾਨ ਤ੍ਰਿਪੜੀ ਥਾਣੇ ਦੇ ਇੰਚਾਰਜ ਪਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਸ਼ਾਮ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਬੱਚੇ ਨੂੰ ਕੋਈ ਝਾੜੀਆਂ ਵਿੱਚ ਸੁੱਟ ਕੇ ਚਲਾ ਗਿਆ ਹੈ ਜਿਸ ਨੂੰ ਅਸੀਂ ਤੁਰੰਤ ਉੱਥੋਂ ਚੁੱਕ ਕੇ ਪਹਿਲਾਂ ਮੈਡੀਕਲ ਸਹੂਲਤ ਦਿੱਤੀ ਅਤੇ ਫਿਰ ਉਸਨੂੰ ਬਾਲ ਨਿਕੇਤਨ ’ਚ ਭੇਜ ਦਿੱਤਾ। ਜਿੱਥੇ ਬੱਚੀ ਬਿਲਕੁਲ ਠੀਕ ਹੈ। ਉਸ ਦੀ ਸਿਹਤ ਵੀ ਬਿਲਕੁਲ ਠੀਕ ਹੈ ਅਸੀਂ ਜਾਂਚ ਕਰ ਰਹੇ ਹਾਂ ਕਿ ਆਖਿਰਕਾਰ ਇਸ ਬੱਚੀ ਨੂੰ ਕੌਣ ਛੱਡ ਗਿਆ ਹੈ।