ਨਿੰਦਰ ਘੁਗਿਆਣਵੀ ਦੀਆਂ ਲਿਖਤਾਂ ਦੀ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਲਾਘਾ ਕੀਤੀ।

Share on Social Media

ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਉਘੇ ਪੰਜਾਬੀ ਲੇਖਕ ਤੇ ਮਹਾਂਰਾਸ਼ਟਰ ਦੇ ਵਰਧਾ ਦੀ ਮਾਹਤਮਾ ਗਾਂਧੀ ਹਿੰਦੀ ਯੂਨਿਵਰਸਿਟੀ ਵਿਖੇ ਰਾਈਟਰ ਇਨ ਰੈਜੀਡੈਂਟ ਚੇਅਰ ‘ਤੇ ਨਿਯੁਕਤ ਸ਼੍ਰੀ ਨਿੰਦਰ ਘੁਗਿਆਣਵੀ ਨੂੰ ਆਪਣੀ ਰਿਹਾਇਸ਼ ਨਵੀਂ ਦਿੱਲੀ ਵਿਖੇ ਸਨੇਹ ਨਾਲ ਮਾਣ ਸਤਿਕਾਰ ਦਿੱਤਾ ਗਿਆ। ਸ਼੍ਰੀ ਕੋਵਿੰਦ ਨੇ ਉਨਾਂ ਦੀ ਚਰਚਿਤ ਪੁਸਤਕ ‘ਮੈਂ ਸਾਂ ਜੱਜ ਦਾ ਅਰਦਲੀ’ ਦੇ ਹਿੰਦੀ ਰੂਪ ਦੀ ਸ਼ਲਾਘਾ ਕਰਦਿਆਂ ਉਸਨੂੰ ਵਿਲੱਖਣ ਸਾਹਿਤਕ ਵੰਨਗੀ ਆਖਿਆ। ਸਾਬਕਾ ਰਾਸ਼ਟਰਪਤੀ ਨੇ ਆਖਿਆ ਕਿ ਪੰਜਾਬ ਦੀ ਅਮੀਰ ਲੋਕ ਧਾਰਾ ਉਪਰ ਨਿੰਦਰ ਘੁਗਿਆਣਵੀ ਨੇ ਲਗਨ ਤੇ ਮੇਹਨਤ ਨਾਲ ਖੋਜ ਕਾਰਜ ਕੀਤਾ ਹੈ। ਉਨਾਂ ਘੁਗਿਆਣਵੀ ਨੂੰ ਮੁਬਾਰਕਬਾਦ ਦਿੰਦਿਆਂ ਸ਼ੁਭ ਇਛਾਵਾਂ ਵੀ ਭੇਟ ਕੀਤੀਆਂ।