ਨਿਹੰਗ ਸਿੰਘ ਦੇ ਬਾਣੇ ‘ਚ ‘ਚਿੱਟਾ’ ਪੀਂਦੇ ਨੌਜਵਾਨ ਦੀ ਵੀਡੀਓ ਵਾਇਰਲ, ਲੁਧਿਆਣਾ ਦਾ ਹੈ ਮਾਮਲਾ

Share on Social Media

ਇੱਥੇ ਨਿਹੰਗ ਸਿੰਘ ਦੇ ਪਹਿਰਾਵੇ ’ਚ ਇਕ ਨੌਜਵਾਨ ਦੀ ਚਿੱਟੇ ਦਾ ਸੇਵਨ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਥਾਣਾ ਡਵੀਜ਼ਨ ਨੰਬਰ-7 ਦੇ ਅਧੀਨ ਚੌਂਕੀ ਤਾਜਪੁਰ ਦੇ ਇਲਾਕੇ ਦਾ ਰਹਿਣ ਵਾਲਾ ਹੈ, ਜਿਸ ’ਤੇ ਕੁੱਝ ਦਿਨ ਪਹਿਲਾਂ ਕੁੱਟਮਾਰ ਅਤੇ ਚੋਰੀ ਦਾ ਕੇਸ ਦਰਜ ਹੋਇਆ ਸੀ ਪਰ ਪੁਲਸ ਨੇ ਹੁਣ ਤੱਕ ਉਸ ਨੂੰ ਫੜ੍ਹਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।

ਦਰਅਸਲ ਵਾਇਰਲ ਹੋਈ ਵੀਡੀਓ ’ਚ ਦਿਸ ਰਿਹਾ ਹੈ ਕਿ ਨੌਜਵਾਨ ਕਿਸੇ ਦੇ ਘਰ ਹੱਥ ’ਚ ਸਿਲਵਰ ਵਰਕ ਰੱਖ ਕੇ ਚਿੱਟੇ ਦਾ ਸੇਵਨ ਕਰ ਰਿਹਾ ਹੈ। ਇਸ ਤਰ੍ਹਾਂ ਨਹੀਂ ਕਿ ਪੁਲਸ ਉਸ ਨੂੰ ਜਾਣਦੀ ਨਹੀਂ, ਸਗੋਂ ਉਸ ਦੇ ਖ਼ਿਲਾਫ਼ ਕੇਸ ਵੀ ਦਰਜ ਹੈ। ਇਸ ਤੋਂ ਇਲਾਵਾ ਨੇੜੇ ਦੇ ਇਲਾਕੇ ਦੇ ਲੋਕ ਉਕਤ ਨੌਜਵਾਨ ਅਤੇ ਉਸ ਦੇ ਸਾਥੀਆਂ ਤੋਂ ਕਾਫੀ ਪਰੇਸ਼ਾਨ ਹਨ।

ਲੋਕਾਂ ਦਾ ਦੋਸ਼ ਹੈ ਕਿ ਇਹ ਨਸ਼ਾ ਕਰਦੇ ਹਨ, ਜੋ ਕਿ ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਅਤੇ ਚੋਰੀਆਂ ਵੀ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਚੌਂਕੀ ਜਗਤਪੁਰ ਦੀ ਪੁਲਸ ਮੁਲਜ਼ਮ ’ਤੇ ਕਾਫੀ ਮਿਹਰਬਾਨ ਹੈ, ਇਸ ਲਈ ਸ਼ਿਕਾਇਤਾਂ ਦੇ ਬਾਵਜੂਦ ਠੋਸ ਕਾਰਵਾਈ ਨਹੀਂ ਹੋਈ।