ਨਸ਼ਿਆਂ ਦੇ ਮੁੱਦੇ ਉਤੇ ਫੈਸਲਾ ਰਾਖਵਾਂ।

Share on Social Media

ਚੰਡੀਗੜ੍ਹ : ਹਜ਼ਾਰਾਂ ਕਰੋੜ ਦੇ ਡਰਗ ਤਸਕਰੀ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਲਏ ਗਏ ਖ਼ੁਦ ਨੋਟਿਸ ਤੋਂ ਬਾਅਦ ਸਾਰੀਆਂ ਧਿਰਾਂ ਵਲੋਂ ਬਹਿਸ ਪੂਰੀ ਹੋ ਜਾਣ ਤੋਂ ਬਾਅਦ ਬੈਂਚ ਨੇ ਆਰਡਰ ਰਿਜ਼ਰਵ ਰੱਖ ਲਿਆ ਹੈ। ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਦੇ ਹਸਤਾਖ਼ਰ ਵਾਲੀ ਚੌਥੀ ਜਾਂਚ ਰਿਪੋਰਟ ਜੋ ਕਿ ਕੋਰਟ ‘ਚ ਸੀਲ ਬੰਦ ਪਈ ਹੈ, ਉਸ ਨੂੰ ਖੋਲ੍ਹਿਆ ਜਾਵੇਗਾ ਜਾਂ ਨਹੀਂ ਇਹ ਵੀ ਕੋਰਟ ਦੇ ਹੁਕਮਾਂ ’ਤੇ ਨਿਰਭਰ ਕਰੇਗਾ।
ਰਿਪੋਰਟ ‘ਚ ਹੋਰ 2 ਐੱਸ. ਆਈ. ਟੀ. ਮੈਬਰਾਂ ਦੇ ਦਸਤਖ਼ਤ ਨਹੀਂ ਸਨ, ਇਸ ਲਈ ਉਨ੍ਹਾਂ ਵਲੋਂ ਕੋਰਟ ‘ਚ ਅਰਜ਼ੀ ਦਾਖ਼ਲ ਕਰ ਕੇ ਰਿਪੋਰਟ ਨਾ ਖੋਲ੍ਹਣ ਦੀ ਮੰਗ ਕੀਤੀ ਗਈ ਸੀ। ਉੱਥੇ ਹੀ ਦੂਜੇ ਪਾਸੇ ਸਿਧਾਰਥ ਚਟੋਪਾਧਿਆਏ ਵਲੋਂ ਅਰਜ਼ੀ ਦਾਖ਼ਲ ਕਰ ਕੇ ਉਨ੍ਹਾਂ ਵਲੋਂ ਪੇਸ਼ ਕੀਤੀ ਗਈ ਚੌਥੀ ਰਿਪੋਰਟ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ ਸੀ, ਜਿਸ ‘ਚ ਕਈ ਵੱਡੇ ਖ਼ੁਲਾਸੇ ਹੋਣ ਦੀ ਗੱਲ ਕੀਤੀ ਜਾ ਰਹੀ ਹੈ।