ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਐਕਸ਼ਨ ’ਚ ਪੁਲਸ, ਪਿੰਡ ਮਦਰੱਸਾ ’ਚ ਤਸਕਰ ਦਾ ਘਰ ਕੀਤਾ ਸੀਲ

Share on Social Media

ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਦੇ ਨਾਲ ਪੁਲਸ ਨੇ ਨਸ਼ਾ ਤਸਕਰਾਂ ਵਿਰੁੱਧ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਦਰੱਸਾ ਵਿਖੇ ਇਕ ਨਸ਼ਾ ਤਸਕਰ ਦਾ ਘਰ ਪੁਲਸ ਵੱਲੋਂ ਸੀਲ ਕਰ ਦਿੱਤਾ ਗਿਆ। ਫਤਿਹ ਸਿੰਘ ਬਰਾੜ ਡੀ.ਐੱਸ.ਪੀ(ਮਲੋਟ) ਵੱਲੋਂ ਮੰਡੀ ਲੱਖੇਵਾਲੀ ਦੇ ਪਿੰਡ ਮਦਰੱਸਾ ਦੇ ਸਰਬਜੀਤ ਸਿੰਘ ਉਰਫ ਗੱਗੂ ਪੁੱਤਰ ਚੰਨਾ ਸਿੰਘ ਦੇ ਘਰ ਦੇ ਬਾਹਰ ਘਰ ਨੂੰ ਸੀਲ ਕਰਨ ਸਬੰਧੀ ਨੋਟਿਸ ਲਾਇਆ ਗਿਆ। ਇਸ ਮੌਕੇ ਡੀ. ਐੱਸ. ਪੀ ਮਲੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਪੰਜਾਬ ਪੁਲਸ ਵੱਲੋ ਨਸ਼ਿਆਂ ਖ਼ਿਲਾਫ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਜਿਸ ਤਹਿਤ ਜਿਹੜੇ ਬਦਨਾਮ ਵਿਅਕਤੀ ਹਨ ਜੋ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ ਜਾਂ ਜਿਨ੍ਹਾਂ ਤੋਂ ਵੱਡੀ ਮਾਤਰਾ ਵਿਚ ਨਸ਼ੇ ਫੜ੍ਹੇ ਗਏ ਅਤੇ ਉਨਾਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਦੀਆਂ ਜਾਇਦਾਦਾਂ ਦੇ ਕਾਗਜ਼ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜ ਕੇ ਉਸ ਪ੍ਰਾਪਰਟੀ ਨੂੰ ਸੀਲ ਕਰਵਾਇਆ ਜਾ ਰਿਹਾ ਹੈ।