ਧਰਮਕੋਟ ਦਾ ਐਸ.ਐਚ.ਓ. 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ

Share on Social Media

ਮੋਗਾ- ਵਿਜੀਲੈਸ ਬਿਉਰੋ ਪੰਜਾਬ ਦੇ ਮੁਖੀ ਵਰਿੰਦਰ ਕੁਮਾਰ ਅਤੇ ਐਸ.ਐਸ.ਪੀ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐਸ.ਪੀ ਰਾਜ ਕੁਮਾਰ ਸਾਮਾ ਤੇ ਇੰਸਪੈਕਟਰ ਮੋਹਿਤ ਧਵਨ ਦੀ ਟੀਮ ਨੇ ਮੋਗਾ ਦੇ ਸੁਖਵਿੰਦਰ ਸਿੰਘ ਨੂਰਪੁਰ ਹਕੀਮਾਂ ਦੇ ਵਾਸੀ ਦੀ ਸ਼ਿਕਾਇਤ ਤੇ ਧਰਮਕੋਟ ਦੇ ਐਸ.ਐਚ.ਓ ਗੁਰਵਿੰਦਰ ਸਿੰਘ ਭੁੱਲਰ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਨੂੰ ਸਰਕਾਰੀ ਗਵਾਹਾਂ ਐਸ.ਡੀ.ਓ ਸੁਧੀਰ ਕੁਮਾਰ ਵਾਟਰ ਸਪਲਾਈ ਫਿਰੋਜ਼ਪੁਰ ਅਤੇ ਐੱਸ.ਡੀ.ਓ ਗੁਰਪ੍ਰੀਤ ਸੋਢੀ ਦੀ ਹਾਜ਼ਰੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।