ਦਿੱਲੀ ਏਅਰਪੋਰਟ ਜਾਣ ਵਾਲੇ ਹੋਣ ਸਾਵਧਾਨ!

Share on Social Media

ਨਵੀਂ ਦਿੱਲੀ :- ਅਗਲੇ ਮਹੀਨੇ ਯਾਨੀ 8, 9 ਅਤੇ 10 ਸਤੰਬਰ, 2023 ਨੂੰ ਤਿੰਨ ਦਿਨ ਦੇ ਲਈ ਦਿੱਲੀ ਬੰਦ ਰਹੇਗੀ। ਰਾਜਧਾਨੀ ਵਿੱਚ 8 ਤੋਂ 10 ਸਤੰਬਰ ਨੂੰ ਜੀ-20 ਸੰਮੇਲਨ ਹੋਣ ਜਾ ਰਿਹਾ ਹੈ, ਜਿਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਸਮੇਤ ਦੁਨੀਆ ਦੇ ਕਈ ਦਿੱਗਜ ਆਗੂ ਦਿੱਲੀ ‘ਚ ਇਕੱਠੇ ਹੋਣਗੇ। ਇਸੇ ਸਬੰਧ ਵਿੱਚ ਦਿੱਲੀ ਦੇ ਸਾਰੇ ਸਕੂਲ, ਦਫ਼ਤਰ ਅਤੇ ਬਾਜ਼ਾਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇੰਨਾ ਹੀ ਨਹੀਂ ਦਿੱਲੀ ਦੀਆਂ ਸੜਕਾਂ ਵੀ ਖਾਲੀ ਅਤੇ ਸੁੰਨਸਾਨ ਨਜ਼ਰ ਆਉਣਗੀਆਂ।
ਸੂਤਰਾਂ ਅਨੁਸਾਰ ਪਾਬੰਦੀ ਦਾ ਇਹ ਹੁਕਮ 7 ਸਤੰਬਰ ਦੀ ਅੱਧੀ ਰਾਤ ਤੋਂ 10 ਸਤੰਬਰ ਦੀ ਅੱਧੀ ਰਾਤ ਤੱਕ ਲਾਗੂ ਰਹੇਗਾ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਟ੍ਰੈਫਿਕ ਪੁਲਸ ਦੇ ਵਿਸ਼ੇਸ਼ ਕਮਿਸ਼ਨਰ ਐੱਸ. ਐੱਸ. ਯਾਦਵ ਨੇ ਕਿਹਾ ਕਿ ਦਿੱਲੀ ਪੁਲਸ ਦੀ ਵੈਬਸਾਈਟ ’ਤੇ ਇੱਕ ਵਰਚੁਅਲ ਹੈਲਪ ਡੈਸਕ ਲਾਂਚ ਕੀਤਾ ਜਾਵੇਗਾ, ਜਿਸ ਵਿੱਚ ਉਪਲਬਧ ਆਵਾਜਾਈ ਅਤੇ ਸਿਹਤ ਸਹੂਲਤਾਂ ਦੀ ਸਾਰੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਐਂਬੂਲੈਂਸਾਂ ਜਾਂ ਜ਼ਰੂਰੀ ਸੇਵਾਵਾਂ ਦੀ ਆਵਾਜਾਈ ’ਤੇ ਕੋਈ ਅਸਰ ਨਹੀਂ ਪਵੇਗਾ।