ਗੁਰੂਹਰਸਹਾਏ, 23 ਅਕਤੂਬਰ (ਤਾਜਪ੍ਰੀਤ ਸੋਨੀ )
ਅੱਜ ਦਿਨ ਚੜ੍ਹਦਿਆਂ ਹੀ ਕਰੀਬ 9 ਕੁ ਵਜੇ ਤਿੰਨ ਮੋਟਰ ਸਾਇਕਲ ਸਵਾਰ ਲੁਟੇਰੇ ਇਕ ਝੋਨਾ ਖ਼ਰੀਦਣ ਵਾਲੇ ਠੇਕੇਦਾਰ ਦੁਕਾਨਦਾਰ ਕੋਲੋਂ ਪਿਸਤੌਲ ਤੇ ਚਾਕੂ ਦੀ ਨੋਕ ’ਤੇ ਕਰੀਬ 60 ਹਜ਼ਾਰ ਰੁਪਏ ਖੋਹ ਕੇ ਰਫੂ ਚੱਕਰ ਹੋ ਗਏ ਹਨ। ਸਦਾ ਲਾਲ ਬੱਬਰ ਪੁੱਤਰ ਹਜੂਰ ਚੰਦ ਬੱਬਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਰਿਸ਼ੀ ਚੌਂਕ ਵਿਖੇ ਝੋਨਾ ਖ਼ਰੀਦਣ ਦਾ ਕੰਮ ਕਰਦਾ ਹੈ ਤੇ ਅੱਜ ਉਹ ਸਵੇਰੇ ਹਰ ਰੋਜ਼ ਦੀ ਤਰ੍ਹਾਂ ਜਦ ਆਪਣੀ ਦੁਕਾਨ ’ਤੇ ਸੀ ਤਾਂ ਤਿੰਨ ਮੋਟਰ ਸਾਇਕਲ ਸਵਾਰ ਨੌਜਵਾਨ ਝੋਨਾ ਵੇਚਣ ਦੇ ਲਈ ਉਸ ਦੀ ਦੁਕਾਨ ’ਤੇ ਆਏ ਅਤੇ ਜਦੋਂ ਉਹ ਪੈਸੇ ਦੇਣ ਲੱਗਾ ਤਾਂ ਨੌਜਵਾਨਾਂ ਵਲੋ ਪਿਸਤੌਲ ਤੇ ਚਾਕੂ ਦੀ ਨੋਕ ’ਤੇ ਉਸ ਦੇ ਗੱਲੇ ਵਿਚ ਪਈ 60 ਹਜ਼ਾਰ ਰੁਪਏ ਦੀ ਨਗਦੀ ਕੱਢ ਕੇ ਫ਼ਰਾਰ ਹੋ ਗਏ। ਆਪਣਾ ਚਾਕੂ ਵੀ ਉੱਥੇ ਹੀ ਛੱਡ ਗਏ ਹਨ।ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ, ਡੀ. ਐਸ. ਪੀ. ਯਾਦਵਿੰਦਰ ਸਿੰਘ ਬਾਜਵਾ ਤੇ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਵਲੋਂ ਜਾਂਚ ਕੀਤੀ ਜਾਂ ਰਹੀ ਹੈ ਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫ਼ੁਟੇਜ ਵੀ ਦੇਖੀ ਜਾ ਰਹੀ ਹੈ।