ਦਲਜੀਤ ਦੁਸਾਂਝ ਹੋਇਆ ਉਦਾਸ

Share on Social Media

ਮੁੰਬਈ: ਅਭਿਨੇਤਾ-ਗਾਇਕ ਦਿਲਜੀਤ ਦੁਸਾਂਝ ਦੀ ਫਿਲਮ ‘ਪੰਜਾਬ ‘95’, ਜਿਸ ਦਾ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵਜੋਂ ਪ੍ਰੀਮੀਅਰ ਹੋਣਾ ਸੀ, ਨੂੰ ਹਟਾ ਦਿੱਤਾ ਗਿਆ ਹੈ। ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ। ਪੰਜਾਬ ’95’ ਵਿੱਚ ਦਿਲਜੀਤ ਦੁਸਾਂਝ ਤੋਂ ਇਲਾਵਾ ਬਾਲੀਵੁੱਡ ਸਟਾਰ ਅਰਜੁਨ ਰਾਮਪਾਲ ਅਤੇ ਸੁਵਿੰਦਰ ਵਿੱਕੀ ਸ਼ਾਮਲ ਹਨ। ਫੈਸਟੀਵਲ ਦੀ ਵੈੱਬਸਾਈਟ ’ਤੇ ਫਿਲਮ ਦਾ ਕੋਈ ਜ਼ਿਕਰ ਨਹੀਂ ਹੈ। ਫਿਲਮ ਦਾ ਅਸਲ ਵਿੱਚ ਨਾਂ ‘ਘੱਲੂਘਾਰਾ’ ਸੀ। ਭਾਰਤ ਦੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਨੇ ਫਿਲਮ ਨੂੰ 21 ਕੱਟ ਨਾਲ ਤੇ ‘ਪੰਜਾਬ ’95’ ਦੇ ਨਾਂ ਹੇਠ ਰਿਲੀਜ਼ ਕਰਨ ਲਈ ਝੰਡੀ ਦਿੱਤੀ। ਇਸ ਖ਼ਿਲਾਫ਼ ਬੰਬੇ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ ਹੈ ਤੇ ਫ਼ੈਸਲਾ ਹਾਲੇ ਆਉਣਾ ਹੈ।