ਤਰਸੇਮ ਜੱਸੜ ਨੇ ਕੀਤਾ ਦਰਸ਼ਕਾਂ ਦਾ ਧੰਨਵਾਦ, ‘ਮਸਤਾਨੇ’ ਨੂੰ ਮਿਲ ਰਹੇ ਪਿਆਰ ’ਤੇ ਲਿਖੀ ਖ਼ਾਸ ਪੋਸਟ

Share on Social Media

‘ਮਸਤਾਨੇ’ ਫ਼ਿਲਮ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ’ਤੇ ਤਰਸੇਮ ਜੱਸੜ ਨੇ ਪ੍ਰਤੀਕਿਰਿਆ ਦਿੱਤੀ ਹੈ।

ਤਰਸੇਮ ਜੱਸੜ ਨੇ ਲਿਖਿਆ, ‘‘ਤਹਿ ਦਿਲੋਂ ਸ਼ੁਕਰੀਆ ਸਾਰਿਆਂ ਦਾ, ਤੁਹਾਡੇ ਪਿਆਰ ਦੇ ਅੱਗੇ ਸਿਰ ਝੁਕਦਾ। ਮੇਰੇ ਕੋਲ ਲਫ਼ਜ਼ ਨਹੀਂ ਸ਼ੁਕਰੀਆ ਕਰਨ ਲਈ। ਉਨ੍ਹਾਂ ਸਾਰੀਆਂ ਮਾਵਾਂ ਨੂੰ, ਬਜ਼ੁਰਗਾਂ ਨੂੰ ਸੈਲਿਊਟ ਜਿਹੜੇ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਸਿਨੇਮਾ ’ਚ ਗਏ ਫ਼ਿਲਮ ਦੇਖਣ।’’

ਤਰਸੇਮ ਨੇ ਅੱਗੇ ਲਿਖਿਆ, ‘‘ਸਾਰੇ ਉਨ੍ਹਾਂ ਵੀਰਾਂ ਦਾ ਧੰਨਵਾਦ ਜਿਹੜੇ ਕੋਈ ਟਰੈਕਟਰ ਟਰਾਲੀਆਂ ਭਰ ਕੇ ਗਏ। ਤੁਸੀਂ ਸਾਰਿਆਂ ਨੇ ਇਸ ਫ਼ਿਲਮ ਨੂੰ ਆਪਣੀ ਫ਼ਿਲਮ ਬਣਾਇਆ ਤੇ ਸਾਡੇ ਉਸ ਮਹਾਨ ਇਤਿਹਾਸ ਨੂੰ ਦਿਲੋਂ ਸਲਾਮ ਕਰਦੇ ਹੋਏ ਇੰਨਾ ਪਿਆਰ ਦਿੱਤਾ। ਇਹ ਸਾਥ ਪਿਆਰ ਇੰਝ ਹੀ ਜਾਰੀ ਰੱਖਣਾ, ਅਸੀਂ ਇਕ ਮਿਸਾਲ ਜ਼ਰੂਰ ਪੇਸ਼ ਕਰਨੀ ਹੈ ਕਿ ਚੰਗੀਆਂ ਫ਼ਿਲਮਾਂ ਵੀ ਇਤਿਹਾਸ ਸਿਰਜ ਸਕਦੀਆਂ ਹਨ।’’

ਅਖੀਰ ’ਚ ਤਰਸੇਮ ਜੱਸੜ ਨੇ ਕਿਹਾ, ‘‘ਇਸ ਫ਼ਿਲਮ ’ਚ ਹੀਰੋ ਸਾਡੇ ਉਹ ਸਿੰਘ ਹਨ, ਉਹ ਯੋਧੇ ਹਨ, ਜਿਹੜੇ ਆਪ ਸ਼ਹੀਦੀਆਂ ਪਾ ਕੇ ਜਿਊਣਾ ਸਿਖਾ ਗਏ। ਇਹ ਸਿਰਫ਼ ਸੱਚੇ ਪਾਤਸ਼ਾਹ ਦੀ ਕਿਰਪਾ ਉਸ ਦੀ ਵਢਿਆਈ ਹੈ, ਜਿਹੜੀ ਉਨ੍ਹਾਂ ਨੇ ਸਾਡੇ ਵਰਗੇ ਨਿਮਾਣਿਆਂ ਨੂੰ ਨਾਚੀਜ਼ਾਂ ਨੂੰ ਪਿਆਰ ਤੇ ਆਸ਼ੀਰਵਾਦ ਦੇ ਦਿੱਤਾ।’’