ਤਬਰੇਜ਼ ਅੰਸਾਰੀ ਲਿੰਚਿੰਗ ਮਾਮਲੇ ‘ਚ ਸਾਰੇ 10 ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ, 4 ਸਾਲ ਬਾਅਦ ਆਇਆ ਫੈਸਲਾ

Share on Social Media

ਝਾਰਖੰਡ ਦੇ ਮਸ਼ਹੂਰ ਮੋਬ ਲਿੰਚਿੰਗ ਤਬਰੇਜ਼ ਅੰਸਾਰੀ ਦੀ ਮੌਤ ਦੇ ਮਾਮਲੇ ‘ਚ ਸਰਾਇਕੇਲਾ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਦਰਅਸਲ, ਸਰਾਇਕੇਲਾ ਅਦਾਲਤ ਨੇ ਸਾਰੇ 10 ਦੋਸ਼ੀਆਂ ਨੂੰ ਆਈਪੀਸੀ ਦੀ ਧਾਰਾ 304 ਦੇ ਤਹਿਤ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਦੋਸ਼ੀਆਂ ਵਿਚ ਭੀਮ ਸਿੰਘ ਮੁੰਡਾ, ਕਮਲ ਮਹਤੋ, ਮਦਨ ਨਾਇਕ, ਅਤੁਲ ਮਹਾਲੀ, ਸੁਨਾਮੋ ਪ੍ਰਧਾਨ, ਵਿਕਰਮ ਮੰਡਲ, ਚਾਮੂ ਨਾਇਕ, ਪ੍ਰੇਮ ਚੰਦ ਮਾਹਲੀ, ਮਹੇਸ਼ ਮਹਾਲੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
18 ਜੂਨ 2019 ਨੂੰ ਤਬਰੇਜ਼ ਨੂੰ ਧਾਤਕੀਡੀਹ ਵਿੱਚ ਚੋਰੀ ਦੇ ਸ਼ੱਕ ਵਿੱਚ ਭੀੜ ਨੇ ਕੁੱਟਿਆ ਸੀ। ਇਸ ਨੂੰ ਬਾਅਦ ਵਿੱਚ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜਿੱਥੋਂ ਉਸ ਨੂੰ ਮੈਡੀਕਲ ਜਾਂਚ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਜਿੱਥੇ ਤਬਰੇਜ਼ ਦੀ ਸਿਹਤ ਵਿਗੜਨ ‘ਤੇ 21 ਜੂਨ ਨੂੰ ਸਦਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸੇ ਸਿਲਸਿਲੇ ਵਿੱਚ 22 ਜੂਨ 2019 ਨੂੰ ਤਬਰੇਜ਼ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਕੁੱਲ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁੱਖ ਮੁਲਜ਼ਮ ਪੱਪੂ ਮੰਡਲ ਨੂੰ ਛੱਡ ਕੇ ਬਾਕੀ ਸਾਰੇ 12 ਮੁਲਜ਼ਮ ਜ਼ਮਾਨਤ ’ਤੇ ਬਾਹਰ ਸਨ।