ਸਿਰਸਾ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ ਪ੍ਰਸ਼ਾਸਨ ਸੁਨਾਰੀਆ ਮੁੜ ਤੋਂ ਫਰਲੋ ਉਤੇ ਜੇਲੋਂ ਬਾਹਰ ਭੇਜਣ ਲਈ ਤਿਆਰ ਹੋ ਗਿਆ ਹੈ ਤੇ ਇਸ ਬਾਬਤ ਸਾਰੀ ਕਾਗਜੀ ਕਾਰਵਾਈ ਲਗਪਗ ਤਿਆਰ ਹੋ ਗਈ ਹੈ ਤੇ ਇਨਾਂ ਦਿਨਾਂ ਵਿਚ ਡੇਰਾ ਮੁਖੀ 30 ਦਿਨਾਂ ਦੀ ਪੈਰੋਲ ਉਤੇ ਕਦੇ ਵੀ ਜੇਲੋਂ ਬਾਹਰ ਆ ਸਕਦਾ ਹੈ। ਚੇਤੇ ਰਹੇ ਕਿ ਲੋਕ ਸਭਾ ਚੋਣਾਂ 2024 ਦੇ ਦਿਨ ਜਿਓਂ ਜਿਓਂ ਨੇੜੇ ਨੇੜੇ ਆ ਰਹੇ ਹਨ ਤਾਂ ਹਰਿਆਣਾ ਸਰਕਾਰ ਧਾਰਮਿਕ ਤੇ ਸਿਆਸੀ ਪੱਤਾ ਖੇਡੇਗੀ ਤੇ ਇਸ ਪਰਕਾਰ ਡੇਰਾ ਪਰੇਮੀਆਂ ਦੇ ਪੈਰੋਕਾਰਾਂ ਨੂੰ ਆਪਣੇ ਹੱਕ ਵਿੱਚ ਕਰੇਗੀ। ਡੇਰਾ ਮੁਖੀ ਨੂੰ ਲਗਾਤਾਰ ਮਿਲਦੀ ਸੁਨਾਰੀਆ ਜੇਲ ਵਲੋਂ ਪੈਰੋਲ ਦੀ ਸਿਖ ਜਥੇਬੰਦੀਆਂ ਵਿਰੋਧ ਕਰਦੀਆਂ ਰਹੀਆਂ ਹਨ।