ਟਾਂਡਾ ਦੇ ਮੁੰਡੇ ਦਾ ਅਮਰੀਕਾ ਵਿਚ ਵਿਛੋੜਾ

Share on Social Media

ਟਾਂਡਾ ਉੜਮੁੜ- ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌ÷ਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਅਮਰੀਕਾ ਵਿਚੋਂ ਸਾਹਮਣੇ ਆਇਆ ਹੈ, ਜਿੱਥੇ ਟਾਂਡਾ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌ÷ਤ ਹੋ ਗਈ। ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਸੁਰਜੀਤ ਸਿੰਘ ਦੇ ਰੂਪ ਵਿਚ ਹੋਈ ਹੈ। ਉਕਤ ਨੌਜਵਾਨ ਟਾਂਡਾ ਦੇ ਬੇਟ ਇਲਾਕੇ ਨਾਲ ਸਬੰਧਤ ਟਾਹਲੀ ਪਿੰਡ ਦਾ ਰਹਿਮ ਵਾਲਾ ਸੀ।
ਹਾਦਸਾ ਬੀਤੇ ਦਿਨ ਨਿਊ ਜਰਸੀ ਵਿਖੇ ਉਸ ਵੇਲੇ ਵਾਪਰਿਆ ਜਦੋਂ ਸੁਰਜੀਤ ਸਿੰਘ ਸਾਈਕਲ ‘ਤੇ ਕੰਮ ‘ਤੇ ਜਾ ਰਿਹਾ ਸੀ। ਇਸੇ ਦੌਰਾਨ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਉਸ ਦੀ ਮੌਕੇ ‘ਤੇ ਮੌ÷ਤ ਹੋ ਗਈ। ਜਿਵੇਂ ਹੀ ਮੌ÷ਤ ਦੀ ਖ਼ਬਰ ਪਰਿਵਾਰ ਨੂੰ ਮਿਲੀ ਤਾਂ ਘਰ ਵਿਚ ਮਾਤਮ ਛਾ ਗਿਆ।