ਟਰੂਡੋ ਆਉਣਗੇ ਇੰਡੀਆ, ਜੀ 20 ਸੰਮੇਲਨ ਵਿਚ ਕਰਨਗੇ ਸ਼ਿਰਕਤ

Share on Social Media

ਓਟਾਵਾ: ਭਾਰਤ ਵਿੱਚ ਅਗਲੇ ਮਹੀਨੇ ਨਵੀਂ ਦਿੱਲੀ ਵਿੱਚ ਜੀ-20 ਸੰਮੇਲਨ ਹੋਣ ਜਾ ਰਿਹਾ ਹੈ। ਇਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸ਼ਾਮਲ ਹੋਣਗੇ। ਉਨ੍ਹਾਂ ਨੇ ਜੀ-20 ‘ਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਪਰ ਇਸ ਦੌਰਾਨ ਯੂਕ੍ਰੇਨ ਨੂੰ ਸ਼ਾਮਲ ਨਾ ਕਰਨ ‘ਤੇ ਉਹਨਾਂ ਨੇ ਨਿਰਾਸ਼ਾ ਪ੍ਰਗਟ ਕੀਤੀ। ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨਾਲ ਹਾਲ ਹੀ ਵਿੱਚ ਹੋਈ ਇੱਕ ਟੈਲੀਫੋਨ ਗੱਲਬਾਤ ਵਿੱਚ ਟਰੂਡੋ ਨੇ ਇਹ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਕਿ ਕੀਵ ਦੀਆਂ ਚਿੰਤਾਵਾਂ ਵੱਲ ਧਿਆਨ ਦਿੱਤਾ ਜਾਵੇਗਾ। ਰੂਸ ਵੀ ਜੀ-20 ਦਾ ਮੈਂਬਰ ਹੈ ਪਰ ਰਾਸ਼ਟਰਪਤੀ ਪੁਤਿਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਇਸ ਵਿਚ ਸ਼ਾਮਲ ਨਹੀਂ ਹੋਣਗੇ।
ਕੈਨੇਡੀਅਨ ਪੀ.ਐੱਮ ਨੇ ਕਿਹਾ ਕਿ ‘ਮੈਂ ਅਗਲੇ ਹਫ਼ਤੇ ਜੀ-20 ਵਿੱਚ ਹੋਵਾਂਗਾ ਅਤੇ ਮੈਂ ਨਿਰਾਸ਼ ਹਾਂ ਕਿ ਤੁਹਾਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ ਹੈ। ਪਰ ਜਿਵੇਂ ਤੁਸੀਂ ਜਾਣਦੇ ਹੋ, ਅਸੀਂ ਤੁਹਾਡੇ ਲਈ ਖੜ੍ਹੇ ਹੋਵਾਂਗੇ। ਅਸੀਂ ਇਹ ਯਕੀਨੀ ਬਣਾਉਣਾ ਜਾਰੀ ਰੱਖਾਂਗੇ ਕਿ ਦੁਨੀਆ ਯੂਕ੍ਰੇਨ ਦੇ ਨਾਲ ਉਸੇ ਤਰ੍ਹਾਂ ਖੜ੍ਹੀ ਹੈ ਜਿਵੇਂ ਕੈਨੇਡਾ ਖੜ੍ਹਾ ਹੈ। ਮੈਂ ਜਲਦੀ ਹੀ ਤੁਹਾਡੇ ਨਾਲ ਦੁਬਾਰਾ ਗੱਲ ਕਰਨ ਦੀ ਉਮੀਦ ਕਰਦਾ ਹਾਂ।’