ਜੇਲ੍ਹ ਦੀਆਂ ਚੱਕੀਆਂ ’ਚੋਂ ਫੋਨ, ਐਡਾਪਟਰ ਤੇ ਡਾਟਾ ਕੇਬਲ ਬਰਾਮਦ

Share on Social Media

ਫਿਰੋਜ਼ਪੁਰ : ਜੇਲ੍ਹ ਪ੍ਰਸ਼ਾਸਨ ਨੇ ਸੂਚਨਾ ਦੇ ਆਧਾਰ ’ਤੇ ਚੱਕੀਆਂ ਵਿਚ ਛਾਪਾ ਮਾਰ ਕੇ ਫੋਨ, ਐਡਾਪਟਰ ਅਤੇ ਡਾਟਾ ਕੇਬਲਾਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਥਾਣਾ ਸਿਟੀ ਪੁਲਸ ਨੂੰ ਭੇਜੀ ਸੂਚਨਾ ਵਿਚ ਸਹਾਇਕ ਸੁਪਰੀਡੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਉਨ੍ਹਾਂ ਨੂੰ ਪਤਾ ਲੱਗਾ ਕਿ ਚੱਕੀਆਂ ਵਿਚ ਬੰਦ ਕੁਝ ਹਵਾਲਾਤੀਆਂ ਵਲੋਂ ਫੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਤੁਰੰਤ ਗਾਰਦ ਨੂੰ ਲੈ ਕੇ ਉਥੇ ਛਾਪਾ ਮਾਰ ਕੇ ਤਲਾਸ਼ੀ ਲਈ ਗਈ ਤਾਂ 2 ਟੱਚ ਸਕਰੀਨ ਫੋਨ, 1 ਕੀ-ਪੈਡ ਵਾਲਾ ਫੋਨ, 1 ਐਡਾਪਟਰ ਅਤੇ 2 ਡਾਟਾ ਕੇਬਲਾਂ ਲਵਾਰਸ ਹਾਲਤ ਵਿਚ ਬਰਾਮਦ ਕੀਤੀਆਂ ਗਈਆਂ।