ਜਲੰਧਰ ਦੇ ਮਸ਼ਹੂਰ ‘ਕੁੱਲੜ੍ਹ ਪਿੱਜ਼ਾ ਕੱਪਲ’ ਦੀ ਨਵੀਂ ਵੀਡੀਓ, ਕੈਮਰੇ ਸਾਹਮਣੇ ਆਈ ਪਤਨੀ

Share on Social Media

ਜਲੰਧਰ – ਵਿਵਾਦਾਂ ਵਿਚ ਰਹਿਣ ਵਾਲਾ ਜਲੰਧਰ ਦਾ ਮਸ਼ਹੂਰ ਜੋੜਾ ‘ਕੁੱਲੜ੍ਹ ਪਿੱਜ਼ਾ ਕੱਪਲ’ ਫਿਰ ਸੁਰਖੀਆਂ ਵਿਚ ਆ ਗਿਆ ਹੈ। ਕੁੱਲੜ੍ਹ ਪਿੱਜ਼ਾ ਕੱਪਲ ਜੋੜੇ ‘ਚੋਂ ਗੁਰਪ੍ਰੀਤ ਕੌਰ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਉਹ ਕਰਵਾਚੌਥ ਦੀਆਂ ਰਸਮਾਂ ਨਿਭਾਉਂਦੀ ਦਿੱਸ ਰਹੀ ਹੈ। 

ਦਰਅਸਲ ਹਾਲ ਹੀ ‘ਚ ਇਸ ਜੋੜੇ ਦੀਆਂ ਵਾਇਰਲ ਹੋਈਆਂ ਪ੍ਰਾਈਵੇਟ ਵੀਡੀਓਜ਼ ਦੀ ਹਰ ਪਾਸੇ ਨਿੰਦਾ ਹੋਈ ਸੀ ਪਰ ਹੁਣ ਹਰ ਕੋਈ ਦੋਵਾਂ ਦੀ ਨਵੀਂ ਸ਼ੁਰੂਆਤ ਨੂੰ ਸਲਾਮ ਕਰ ਰਿਹਾ ਹੈ। ਇਹ ਦੋਵੇਂ ਇਕ ਵਾਰ ਫਿਰ ਐਕਟਿਵ ਹੋ ਕੇ ਲੋਕਾਂ ਵਿਚ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਸੋਸ਼ਲ ਮੀਡੀਆ ‘ਤੇ ਆਪਣੇ ਖ਼ੁਸ਼ੀਆਂ ਭਰੇ ਪਲਾਂ ਨੂੰ ਸਾਂਝਾ ਕਰ ਰਹੇ ਹਨ। ਇਕ ਵੀਡੀਓ ਪੋਸਟ ਕਰਕੇ ਉਨ੍ਹਾਂ ਨੇ ਹਰ ਕਿਸੇ ਦੇ ਪਿਆਰ ਅਤੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ ਅਤੇ ਨਾਲ ਹੀ ‘Spread Positivity’ ਵੀ ਲਿਖਿਆ ਹੈ।