ਜਲੰਧਰ ਦੇ ਦੋ ਸਕੇ ਭਰਾ ਹਿਮਾਚਲ ‘ਚ ਮਾਰੇ

Share on Social Media

ਸੋਲਨ; ਹਿਮਾਚਲ ਪ੍ਰਦੇਸ਼ ਵਿਚ ਜਲੰਧਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਕਤਲ ਕਰ ਦੇਣ ਵਾਲੀ ਦੁਖ਼ਭਰੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸੋਲਨ ਜ਼ਿਲ੍ਹਾ ਦੇ ਉਪਮੰਡਲ ਨਾਲਾਗੜ ਦੇ ਤਹਿਤ ਨਾਲਾਗੜ-ਰਾਮਸ਼ਹਿਰ ਮਾਰਗ ‘ਤੇ ਪੈਂਦੀ ਪ੍ਰੀਤ ਕਾਲੋਨੀ ਵਿਚ ਅਣਪਛਾਤੇ ਨੌਜਵਾਨਾਂ ਵੱਲੋਂ 2 ਸਕੇ ਭਰਾਵਾਂ ਦਾ ਚਾਕੂ ਮਾਰ-ਮਾਰ ਕਤਲ ਕਰ ਦਿੱਤਾ ਗਿਆ। ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕਾਂ ਦੀ ਪਛਾਣ ਵਰੁਣ ਅਤੇ ਕੁਨਾਲ ਵਾਸੀ ਤਹਿਸੀਲ ਨਕੋਦਰ ਜਲੰਧਰ ਵਜੋਂ ਹੋਈ ਹੈ। ਇਹ ਦੋਵੇਂ ਨਾਲਾਗੜ ਦੇ ਵਾਰਡ ਨੰਬਰ-2 ਵਿਚ ਕਿਰਾਏ ਦੇ ਮਕਾਨ ‘ਤੇ ਰਹਿੰਦੇ ਸਨ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਵੀ ਜਲੰਧਰ ਦੇ ਹੀ ਦੱਸੇ ਜਾ ਰਹੇ ਹਨ।