ਜਲੰਧਰ ‘ਚ ਹਾਈਵੇਅ ਬੰਦ ਹੋਣ ਕਾਰਨ ਲਾੜੇ-ਲਾੜੀਆਂ ਪਰੇਸ਼ਾਨ, ਸ਼ਗਨਾਂ ਦੇ ਕੰਮ ਹੋ ਰਹੇ ਲੇਟ ਕਿਉਂਕਿ…

Share on Social Media

ਜਲੰਧਰ –ਕਿਸਾਨਾਂ ਦੇ ਦਿਨ-ਰਾਤ ਦੇ ਧਰਨੇ ਕਾਰਨ 2 ਦਿਨ ਤੋਂ ਮੁਕੰਮਲ ਤੌਰ ’ਤੇ ਨੈਸ਼ਨਲ ਹਾਈਵੇਅ ਬੰਦ ਪਿਆ ਹੋਣ ਕਾਰਨ ਵਿਆਹ ਸਮਾਰੋਹ ਵੀ ਪ੍ਰਭਾਵਿਤ ਹੋ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਦੀ ਰਾਤ ਫਗਵਾੜਾ ਏਰੀਏ ਵਿਚ ਆਯੋਜਿਤ ਇਕ ਵਿਆਹ ਸਮਾਰੋਹ ਵਿਚ ਮਹਿਮਾਨ ਤਾਂ ਦੂਰ ਦੀ ਗੱਲ, ਲਾੜਾ-ਲਾੜੀ ਵੀ ਸਮੇਂ ’ਤੇ ਨਹੀਂ ਪਹੁੰਚ ਸਕੇ ਕਿਉਂਕਿ ਸੜਕ ਵਿਚਕਾਰ ਕਿਸਾਨਾਂ ਦਾ ਧਰਨਾ ਪੂਰੀ ਰਾਤ ਜਾਰੀ ਰਿਹਾ, ਜਿਸ ਕਾਰਨ ਉਹ ਵੀ ਜਾਮ ਫਸੇ ਰਹੇ ਅਤੇ ਕਾਫ਼ੀ ਦੇਰ ਨਾਲ ਵਿਆਹ ਸਮਾਰੋਹ ਵਿਚ ਪਹੁੰਚੇ।

ਇਸੇ ਤਰ੍ਹਾਂ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਵੀ ਸਮੇਂ ’ਤੇ ਪਹੁੰਚ ਕੇ ਆਪਣੀ ਪ੍ਰੀਖਿਆ ਨਹੀਂ ਦੇ ਸਕੇ। ਵਿਸ਼ੇਸ਼ ਕਰ ਕੇ ਹਾਈਵੇ ਤੋਂ ਨਿਕਲਣ ਵਾਲੀਆਂ ਸਕੂਲਾਂ-ਕਾਲਜਾਂ ਦੀਆਂ ਬੱਸਾਂ ਵੀ ਕਿਸਾਨਾਂ ਦਾ ਧਰਨਾ ਵੇਖ ਕੇ ਹਾਈਵੇਅ ਵੱਲ ਨਹੀਂ ਗਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਅਕਸਰ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਪਬਲਿਕ ਪਲੇਸ ’ਤੇ ਲਗਾਏ ਜਾਂਦੇ ਧਰਨੇ-ਪ੍ਰਦਰਸ਼ਨ ’ਤੇ ਸਖ਼ਤੀ ਨਾਲ ਰੋਕ ਲਗਾਉਣੀ ਚਾਹੀਦੀ ਹੈ ਤਾਂ ਜੋ ਆਮ ਜਨਤਾ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ।