ਚੋਰਾਂ ਦੇ ਹੌਸਲੇ ਹੁਣ ਇੰਨੇ ਬੁਲੰਦ ਹੋ ਗਏ ਹਨ ਕਿ ਛੋਟੇ-ਛੋਟੇ ਵਾਹਨਾਂ ਨੂੰ ਚੋਰੀ ਕਰਨ ਦੀਆਂ ਖ਼ਬਰਾਂ ਤਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ ਪਰ ਹੁਣ ਚੋਰਾਂ ਤੋਂ ਵੱਡੇ ਵਾਹਨ ਵੀ ਸੁਰੱਖਿਅਤ ਨਹੀਂ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੇ ਪੀਆਰਟੀਸੀ ਦੀ ਸਰਕਾਰੀ ਬੱਸ ਨੂੰ ਚੋਰੀ ਕਰ ਲਿਆ। ਜਿਸ ਦਾ ਸਮੇਂ ਸਿਰ ਪਤਾ ਲੱਗਣ ’ਤੇ ਬੱਸ ਨਜ਼ਦੀਕੀ ਪਿੰਡ ਦੋਦੜਾ ਤੋਂ ਸੜਕ ਕਿਨਾਰੇ ਖੜ੍ਹੀ ਮਿਲ ਗਈ।
ਮਾਮਲੇ ਦੇ ਜਾਂਚ ਅਧਿਕਾਰੀ ਗਾਜੇਵਾਸ ਪੁਲਿਸ ਚੌਕੀ ਦੇ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਬੱਸ ਦੇ ਚਾਲਕ ਜਗਸੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਘੰਗਰੋਲੀ ਤੇ ਕੰਡਕਟਰ ਗੁਰਵਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਤਲਵੰਡੀ ਮਲਕ ਨੇ ਦੱਸਿਆ ਹੈ ਕਿ ਬੱਸ ਸਮਾਣਾ ਤੋਂ ਵਾਇਆ ਤਲਵੰਡੀ ਮਲਕ ਜਾਂਦੀ ਹੈ ਜੋ ਕਿ ਚੋਰੀ ਹੋ ਗਈ ਹੈ।