ਚਿੰਤਪੂਰਨੀ ’ਚ ਖ਼ਾਲਿਸਤਾਨੀ ਨਾਅਰੇ ਲਿਖਣ ਵਾਲਿਆਂ ਖ਼ਿਲਾਫ਼ ਹਿਮਾਚਲ ਪੁਲਸ ਦੀ ਕਾਰਵਾਈ, ਪੰਜਾਬ ਤੋਂ 3 ਨੌਜਵਾਨ ਕਾਬੂ

Share on Social Media

ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਮਾਤਾ ਸ਼੍ਰੀ ਚਿੰਤਪੂਰਨੀ ਦੇ ਤਲਵਾੜਾ ਬਾਈਪਾਸ ’ਤੇ ਬੀਤੇ ਹਫਤੇ ਦੁਕਾਨਾਂ ਦੇ ਸ਼ਟਰਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ 3 ਨੌਜਵਾਨਾਂ ਨੂੰ ਹਿਮਾਚਲ ਪੁਲਸ ਨੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਹਿਰਾਸਤ ’ਚ ਲਿਆ ਹੈ।

ਥਾਣਾ ਇੰਚਾਰਜ ਰੋਹਿਣੀ ਠਾਕੁਰ ਨੇ ਦੱਸਿਆ ਜਿਸ ਦੌਰਾਨ ਮੁਲਜ਼ਮਾਂ ਨੇ ਖਾਲਿਸਤਾਨ ਪੱਖੀ ਨਾਅਰੇ ਲਿਖੇ, ਉਸੇ ਦਿਨ ਉਹ ਮੌਕੇ ਤੋਂ ਨਿਕਲ ਕੇ ਪੰਜਾਬ ਚਲੇ ਗਏ ਸਨ। ਹੁਣ ਜਦੋਂ ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਵੇਖੀ ਗਈ ਤਾਂ ਇਕ ਹੋਟਲ ’ਚ ਲੱਗੇ ਕੈਮਰਿਆਂ ਨਾਲ ਮੁਲਜ਼ਮ ਨੌਜਵਾਨਾਂ ਦੀ ਸ਼ਨਾਖ਼ਤ ਹੋਈ। ਬਾਅਦ ’ਚ ਇਨ੍ਹਾਂ ਨੌਜਵਾਨਾਂ ਨੂੰ ਪੰਜਾਬ ਦੇ ਗੋਰਾਇਆਂ ਤੋਂ ਹਿਰਾਸਤ ’ਚ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਫੂਲ ਚੰਦ (26), ਹੈਰੀ (21), ਜਿੰਦਰ (28) ਵਾਸੀ ਪਿੰਡ ਸੰਗ ਢੇਸੀਆਂ ਗੋਰਾਇਆਂ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।