ਘੱਗਰ ਦਰਿਆ ਅਤੇ ਭਾਖੜਾ ਡੈਮ ‘ਚ ਵਧ ਰਹੇ ਪਾਣੀ ਨੇ ਫਿਰ ਵਧਾਈ ਪੰਜਾਬ ਦੀ ਚਿੰਤਾ

Share on Social Media

22 ਜੁਲਾਈ 2023: ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਹਾਲਾਤ ਆਮ ਵਾਂਗ ਨਜ਼ਰ ਆ ਰਹੇ ਸਨ, ਪਰ ਹਿਮਾਚਲ ਦੀਆਂ ਪਹਾੜੀਆਂ ਅਤੇ ਪੰਜਾਬ ‘ਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਘੱਗਰ (Ghaggar) ਦਰਿਆ ਦੇ ਪਾਣੀ ਦਾ ਪੱਧਰ ਇਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਵਿੱਚ ਘੱਗਰ ਵਿੱਚ ਪਾਣੀ ਵਧ ਗਿਆ ਹੈ। ਪੰਚਕੂਲਾ ਤੋਂ ਨਿਕਲ ਕੇ ਘੱਗਰ ਮੋਹਾਲੀ ਰਾਹੀਂ ਪੰਜਾਬ ਵਿੱਚ ਦਾਖ਼ਲ ਹੁੰਦਾ ਹੈ ਅਤੇ ਫਿਰ ਪਟਿਆਲਾ, ਸੰਗਰੂਰ, ਮਾਨਸਾ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ।

ਪੰਚਕੂਲਾ ‘ਚ ਘੱਗਰ (Ghaggar) ਦਾ ਪਾਣੀ ਪੱਧਰ ਵਧਣ ਤੋਂ ਬਾਅਦ ਪਟਿਆਲਾ, ਮਾਨਸਾ ਅਤੇ ਹੋਰ ਜ਼ਿਲਿਆਂ ਦੇ ਨਾਲ ਲੱਗਦੇ ਇਲਾਕਿਆਂ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬਚਾਅ ਟੀਮਾਂ ਤੋਂ ਇਲਾਵਾ ਸਬੰਧਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸਥਿਤੀ ਪਹਿਲਾਂ ਵਰਗੀ ਨਾ ਬਣ ਜਾਵੇ। ਇਸਦੇ ਨਾਲ ਹੀ ਪਟਿਆਲਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਰਾਲਾ, ਮਾੜੀਆਂ, ਲੋਹਸਿੰਬਲੀ ਦਾ ਦੌਰਾ ਕੀਤਾ ਗਿਆ ਹੈ |