ਗੂਗਲ ਵੀ ਮਨਾ ਰਿਹਾ ਚੰਦਰਯਾਨ-3 ਦੀ ਸਫ਼ਲਤਾ ਦਾ ਜਸ਼ਨ, ਇਸਰੋ ਨੂੰ ਇਸ ਅੰਦਾਜ਼ ‘ਚ ਦਿੱਤੀ ਵਧਾਈ

Share on Social Media

ਭਾਰਤ ਦੀ ਕਾਮਯਾਬੀ ‘ਤੇ ਗੂਗਲ ਨੇ ਖ਼ਾਸ ਅੰਦਾਜ਼ ‘ਚ ਭਾਰਤ ਨੂੰ ਵਧਾਈ ਦਿੱਤੀ ਹੈ। ਗੂਗਲ ਨੇ ਡੂਡਲ ਬਣਾ ਕੇ ਚੰਦਰਯਾਨ-3 ਦੀ ਸਫਲਤਾ ‘ਤੇ ਭਾਰਤ ਦੀ ਪ੍ਰਾਪਤੀ ਦਾ ਜਸ਼ਨ ਮਨਾਇਆ। ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਅਤੇ ਇਕਮਾਤਰ ਦੇਸ਼ ਬਣ ਗਿਆ ਹੈ। ਦੱਸ ਦੇਈਏ ਕਿ ਚੰਦਰਯਾਨ-3 ਪੁਲਾੜ ਯਾਨ 14 ਜੁਲਾਈ, 2023 ਨੂੰ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਰੇਂਜ ‘ਚ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ ਅਤੇ 23 ਅਗਸਤ, 2023 ਨੂੰ ਸ਼ਾਮ ਦੇ 6 ਵਜ ਕੇ 4 ਮਿੰਟ ‘ਤੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਸਾਫਟ ਲੈਂਡਿੰਗ ਕੀਤੀ।