ਗਿੱਲ ਪਰਿਵਾਰ ਨੂੰ ਸਦਮਾ- ਨਿਰਮਲ ਸਿੰਘ ਗਿੱਲ ਸੁਰਗਵਾਸ

Share on Social Media

ਇੰਡੋ ਕੈਨੇਡਾ ਟੀ ਵੀ ਅਦਾਰੇ ਦੇ CEO ਇੰਦਰਜੀਤ ਧਾਲੀਵਾਲ ਅਤੇ ਗਿੱਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਸ. ਨਿਰਮਲ ਸਿੰਘ ਗਿੱਲ 17 ਜੁਲਾਈ 2023 ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਜੱਦੀ ਪਿੰਡ ਢੁੱਡੀਕੇ ਜ਼ਿਲਾ ਮੋਗਾ ਸੀ। ਉਹ ਤਕਰੀਬਨ 50 ਸਾਲ ਤੋਂ ਪ੍ਰਿੰਸ ਰੂਪਟ (ਕੈਨੇਡਾ) ਰਹੇ ਅਤੇ ਹੁਣ 12 ਸਾਲ ਤੋਂ ਸਰੀ ਵਿਚ ਰਹਿ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 24 ਜੁਲਾਈ (ਦਿਨ ਸੋਮਵਾਰ) ਨੂੰ 2.30 ਵਜੇ Riverside Funeral Home 7410 Hopcott RD Delta ਵਿਖੇ ਹੋਵੇਗਾ। ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ (15255- 68 ਐਵੀਨਿਊ) ਵਿਖੇ ਹੋਵੇਗੀ। ਪਰਿਵਾਰ ਦੁੱਖ ਸਾਝਾ ਕਰਨ ਲਈ ਫੋਨ ਨੰਬਰ 604-961-1855 ਤੇ ਸੰਪਰਕ ਕੀਤਾ ਜਾ ਸਕਦਾ ਹੈ।