ਗਦਈਪੁਰ ਨਹਿਰ ‘ਚ ਨਹਾਉਣ ਉਤਰੇ 11 ਸਾਲ ਦੇ ਬੱਚੇ ਦੀ ਡੁੱਬਣ ਨਾਲ ਮੌਤ, 1 ਦਿਨ ਪਹਿਲਾਂ ਹੋਇਆ ਸੀ ਲਾਪਤਾ

Share on Social Media

ਜਲੰਧਰ – ਗਦਈਪੁਰ ਨਹਿਰ ’ਚੋਂ 11 ਸਾਲਾ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਇਹ ਬੱਚਾ ਇਕ ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਨਹਿਰ ਵਿਚ ਨਹਾਉਣ ਗਿਆ ਸੀ। ਜਦੋਂ ਬੱਚਾ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰਵਾਲਿਆਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਸੁਰਾਗ ਨਹੀਂ ਮਿਲਿਆ। ਸੋਮਵਾਰ ਸਵੇਰੇ ਲੋਕਾਂ ਨੇ ਗਦਈਪੁਰ ਨਹਿਰ ’ਤੇ ਇਕ ਛੋਟੇ ਬੱਚੇ ਦੀ ਲਾਸ਼ ਤੈਰਦੀ ਦੇਖੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੇ ਅਧੀਨ ਪੈਂਦੀ ਚੌਂਕੀ ਫੋਕਲ ਪੁਆਇੰਟ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੱਚੇ ਦੀ ਲਾਸ਼ ਨੂੰ ਬਰਾਮਦ ਕੀਤਾ। ਮ੍ਰਿਤਕ ਬੱਚੇ ਦੀ ਪਛਾਣ ਅਜੇ ਚੌਹਾਨ ਪੁੱਤਰ ਰਾਜਾਰਾਮ ਵਾਸੀ ਬੁਲੰਦਪੁਰ ਵਜੋਂ ਹੋਈ ਹੈ।