ਕੋਟਕਪੂਰਾ ਗੋਲੀ ਕਾਂਡ ਵਿਚ ਆਈ ਨਵੀਂ ਵੀਡੀਓ ਨੇ ਖੋਲ੍ਹੇ ਕਈ ਰਾਜ, ਪੈ ਸਕਦੈ ਪਾਸਾ ਉਲਟਾ

Share on Social Media

ਕੋਟਕਪੁਰਾ: ਕੋਟਕਪੁਰਾ ਫਾਇਰਿੰਗ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਫਾਇਰਿੰਗ ਮਾਮਲੇ ਦੀ ਇਕ ਹੋਰ ਸੀ ਸੀ ਟੀ ਵੀ ਫੁਟੇਜ ਸਾਹਮਣੇ ਆ ਗਈ। ਮਾਮਲੇ ਦੀ ਜਾਂਚ ਕਰ ਰਹੀ ਏ ਡੀ ਜੀ ਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਐਸ ਆਈ ਟੀ ਨੇ ਜੋ 15 ਸਤੰਬਰ ਨੂੰ ਚੌਥਾ ਚਲਾਨ ਪੇਸ਼ ਕੀਤਾ ਹੈ, ਉਸ ਵਿਚ ਇਹ ਦੱਸਿਆ ਗਿਆ ਹੈ ਕਿ ਗੋਲੀਕਾਂਡ ਦੇ ਸਮੇਂ ਪ੍ਰਦਰਸ਼ਨਕਾਰੀਆਂ ਵੱਲੋ ਹੈੱਡ ਕਾਂਸਟੇਬਲ ਰਛਪਾਲ ਸਿੰਘ ਤੇ ਕਾਂਸਟੇਬਲ ਕੁਲਵਿੰਦਰ ਸਿੰਘ ਤੇ ਦੋ ਐਸ.ਐਲ.ਆਰ ਖੋਹੀਆਂ ਗਈਆ ਸਨ ਜਿਨਾਂ ਨੂੰ ਲੈ ਕੇ 2 ਵਿਅਕਤੀ ਜਾਂਦੇ ਵੀ ਦਿਖਾਈ ਦਿੰਦੇ ਹਨ।
ਐਸ ਆਈ ਟੀ ਨੇ ਸੀ ਡੀ ਦੇ ਵਿਚ ਇਹ ਵੀਡੀਓ ਵੀ ਕੋਰਟ ਵਿਚ ਪੇਸ਼ ਕੀਤੀ ਹੈ। ਚਾਰਜਸ਼ੀਟ ਦੇ ਪੰਨਾ ਨੰਬਰ-257 ਤੇ ਐਸਆਈਟੀ ਨੇ ਸਪੱਸ਼ਟ ਕੀਤਾ ਹੈ ਕੇ ਫੁਟੇਜ ਦੇ ਅਨੁਸਾਰ ਇਹ ਐਸਐਲਆਰ ਪ੍ਰਦਰਸ਼ਨਕਾਰੀਆ ਵੱਲੋਂ ਬੀਟ ਬਾਕਸ ਵਿੱਚ ਖੜੇ ਦੋ ਮੁਲਾਜਿਮਾਂ ਤੋ ਖੋਹੀਆਂ ਗਈਆਂ ਸਨ ਇਨਾਂ ਵਿੱਚੋ ਇਕ ਵਿਅਕਤੀ ਸਵੇਰੇ 6 ਵੱਜ ਕੇ 49 ਮਿੰਟ 4 ਸੈਕੰਡ ਤੇ ਦੂਜਾ ਵਿਅਕਤੀ 6 ਵੱਜ ਕੇ 49 ਮਿੰਟ 8 ਸੈਕੰਡ ’ਤੇ ਐਸਐਲਐਰ ਸਮੇਤ ਕੈਪਚਰ ਹੋਏ ਹਨ, ਇਨਾਂ ਵਿੱਚੋ ਨੀਲੇ ਕੱਪੜੇ ਤੇ ਪੀਲੀ ਦਸਤਾਰ ਵਾਲਾ ਪ੍ਰਦਰਸ਼ਨਕਾਰੀ ਐਸਐਲਆਰ ਲੈ ਕੇ ਮੁਕਸਤਰ ਰੋਡ ਵੱਲ ਜਾ ਰਿਹਾ ਹੈ ਤੇ ਦੂਜਾ ਫਰੀਦਕੋਟ ਵੱਲ, ਦੂਜੇ ਪਾਸੇ ਪ੍ਰਦਰਸ਼ਨਕਾਰੀ ਮੁਕਤਸਰ ਰੋਡ ਵੱਲ ਭੱਜ ਰਹੇ ਹਨ, ਇਸ ਪਾਸੇ ਅਜੀਤ ਸਿੰਘ ਦਿਖਾਈ ਦੇ ਰਿਹਾ ਹੈ ਜਿਸ ਨੂੰ ਇੱਕਦਮ ਗੋਲੀ ਲੱਗੀ ’ਤੇ ਉਹ ਡਿੱਗ ਪਿਆ।