ਕੈਬਨਿਟ ਮੰਤਰੀ ਮੀਤ ਹੇਅਰ ਕਰਵਾਉਣ ਜਾ ਰਹੇ ਨੇ ਵਿਆਹ, ਤਰੀਕ ਤੈਅ

Share on Social Media

ਚੰਡੀਗੜ੍ਹ, 26 ਅਕਤੂਬਰ 2023- ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਜਾਣਕਾਰੀ ਮੁਤਾਬਿਕ, ਮੀਤ ਹੇਅਰ ਦਾ ਵਿਆਹ 7 ਨਵੰਬਰ 2023 ਨੂੰ ਹੋਣ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹੋਣ ਵਾਲੀ ਪਤਨੀ ਦਾ ਨਾਮ ਡਾਕਟਰ ਗੁਰਵੀਨ ਕੌਰ ਹੈ। 29 ਅਕਤੂਬਰ ਨੂੰ ਮੀਤ ਹੇਅਰ ਅਤੇ ਗੁਰਵੀਰ ਕੌਰ ਮੰਗਣੀ ਕਰਵਾਉਣਗੇ ਅਤੇ 7 ਨਵੰਬਰ ਨੂੰ ਉਨ੍ਹਾਂ ਦਾ ਵਿਆਹ ਹੋਵੇਗਾ।