ਕੈਨੇਡਾ ਨੇ ਭਾਰਤ ਦੇ ਫ਼ੈਸਲੇ ਨੂੰ ਕੀਤਾ ਅਣਗੌਲਿਆ, ਡਿਪਲੋਮੈਟਿਕ ਸਟਾਫ਼ ਨੂੰ ਨਹੀਂ ਕੀਤਾ ਸ਼ਿਫਟ

Share on Social Media

ਨਵੀਂ ਦਿੱਲੀ ਤੋਂ 41 ਕੈਨੇਡੀਅਨ ਡਿਪਲੋਮੈਟਾਂ ਦੀ ਸ਼ਿਫਟਿੰਗ ਕਰਨ ਬਾਰੇ ਕੈਨੇਡਾ ਅਤੇ ਭਾਰਤ ਵਿਚਾਲੇ ਗੱਲਬਾਤ ਜਾਰੀ ਹੈ। ਕੈਨੇਡਾ ਨੇ ਕਿਹਾ ਹੈ ਕਿ ਭਾਰਤ ਨਾਲ ਕੂਟਨੀਤਕ ਰੁਝੇਵੇਂ “ਨਿੱਜੀ” ਬਣੇ ਹੋਏ ਹਨ, ਭਾਵੇਂ ਕਿ ਨਵੀਂ ਦਿੱਲੀ ਤੋਂ ਓਟਾਵਾ ਲਈ ਦੇਸ਼ ਵਿੱਚ ਆਪਣੀ ਕੂਟਨੀਤਕ ਮੌਜੂਦਗੀ ਨੂੰ ਘੱਟ ਕਰਨ ਲਈ ਡੈੱਡਲਾਈਨ 10 ਅਕਤੂਬਰ ਨੂੰ ਲੰਘ ਚੁੱਕੀ ਹੈ। ਸੀਬੀਸੀ ਨਿਊਜ਼ ਦੀ ਜਾਣਕਾਰੀ ਮੁਤਾਬਕ ਕੈਨੇਡਾ ਨੂੰ ਆਪਣੀ ਡਿਪਲੋਮੈਟਿਕ ਮੌਜੂਦਗੀ ਨੂੰ ਦੋ ਤਿਹਾਈ ਤੱਕ ਘਟਾਉਣ ਲਈ ਭਾਰਤੀ ਅਲਟੀਮੇਟਮ ਦੇ ਬਾਵਜੂਦ ਅੱਧੇ ਜਾਂ ਲਗਭਗ ਸਾਰੇ ਕੈਨੇਡੀਅਨ ਡਿਪਲੋਮੈਟ ਭਾਰਤ ਵਿੱਚ ਹੀ ਰਹਿ ਰਹੇ ਹਨ।

ਕੈਨੇਡਾ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮੇਲਾਨੀ ਜੋਲੀ ਨੇ ਇਜ਼ਰਾਈਲ ਦੀ ਸਥਿਤੀ ਨੂੰ ‘ਤੇ ਸੰਬੋਧਿਤ ਕਰਦਿਆਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਬੁੱਧਵਾਰ ਸਵੇਰੇ ਓਟਾਵਾ ਵਿੱਚ ਮੀਡੀਆ ਨੂੰ ਦੱਸਿਆ,”ਜਦੋਂ ਗੱਲਬਾਤ ਨਿਜੀ ਰਹਿੰਦੀ ਹੈ ਤਾਂ ਕੂਟਨੀਤੀ ਹਮੇਸ਼ਾ ਬਿਹਤਰ ਹੁੰਦੀ ਹੈ,”। ਉਸ ਨੂੰ ਪੁੱਛਿਆ ਗਿਆ ਸੀ ਕਿ ਕੀ ਕੈਨੇਡਾ ਨੇ ਭਾਰਤ ਦੀ ਬਰਾਬਰੀ ਦੀ ਮੰਗ ਤੋਂ ਬਾਅਦ ਭਾਰਤ ਵਿੱਚ ਡਿਪਲੋਮੈਟਾਂ ਦੀ ਗਿਣਤੀ ਘਟਾ ਦਿੱਤੀ ਹੈ। ਇਸ ਦੌਰਾਨ ਸੀਬੀਸੀ ਨਿਊਜ਼ ਨੇ ਰਿਪੋਰਟ ਦਿੱਤੀ ਕਿ “ਸਾਰੇ ਜਾਂ ਲਗਭਗ ਸਾਰੇ ਕੈਨੇਡੀਅਨ ਡਿਪਲੋਮੈਟ ਭਾਰਤ ਵਿੱਚ ਹੀ ਹਨ।” ਕੈਨੇਡੀਅਨ ਸਰਕਾਰ ਦੇ ਇੱਕ ਅਣਪਛਾਤੇ ਸਰੋਤ ਦਾ ਹਵਾਲਾ ਦਿੰਦੇ ਹੋਏ ਕਿਹਾ,”ਕੈਨੇਡਾ ਭਾਰਤ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਹੈ ਅਤੇ ਉਸ ਨੇ ਭਾਰਤ ਦੀ ਮੰਗ ਦੀ ਪਾਲਣਾ ਕੀਤੇ ਬਿਨਾਂ ਸਮਾਂ ਸੀਮਾ ਲੰਘਣ ਦਿੱਤੀ ਹੈ।”