ਕੈਨੇਡਾ ਤੋਂ ਮੁੰਬਈ ਸ਼ੋਅ ਕਰਨ ਆਏ ਗਾਇਕ ‘ਸ਼ੁਭ’ ਨੂੰ ਭਾਜਪਾਈਆਂ ਨੇ ਘੇਰਿਆ।

Share on Social Media

ਚੰਡੀਗੜ੍ਹ:ਪੰਜਾਬੀ ਗਾਇਕ ਸ਼ੁੱਭ ਇਨ੍ਹੀਂ ਦਿਨੀਂ ਮੁਸ਼ਕਿਲਾਂ ’ਚ ਹਨ। ਮੁੰਬਈ ’ਚ ਗਾਇਕ ਸ਼ੁੱਭ ਦਾ ਸ਼ੋਅ ਆਰਗੇਨਾਈਜ਼ ਕੀਤਾ ਗਿਆ ਸੀ, ਜਿਸ ’ਚ ਉਸ ਵਲੋਂ ਪ੍ਰਫਾਰਮ ਕੀਤਾ ਜਾਣਾ ਸੀ। ਉਹ ਇਸ ਸ਼ੋਅ ਲਈ ਉਚੇਚੇ ਤੌਰ ’ਤੇ ਕੈਨੇਡਾ ਤੋਂ ਭਾਰਤ ਆਏ ਹਨ।
ਮੁੰਬਈ ’ਚ ਕਾਰਡੇਲੀਆ ਕਰੂਜ਼ ’ਚ ਇਹ ਸ਼ੋਅ ਆਰਗੇਨਾਈਜ਼ ਕੀਤਾ ਗਿਆ ਸੀ ਪਰ ਮੁੰਬਈ ’ਚ ਉਸ ਦੇ ਸ਼ੋਅ ਦੇ ਪੋਸਟਰ ਪਾੜ ਦਿੱਤੇ ਗਏ ਹਨ। ਇਹ ਪੋਸਟਰ ਮੁੰਬਈ ਦੇ ਭਾਜਪਾ ਦੇ ਯੁਵਾ ਮੋਰਚਾ ਦੇ ਪ੍ਰਧਾਨ ਤੇ ਉਨ੍ਹਾਂ ਦੇ ਵਰਕਰਾਂ ਵਲੋਂ ਪਾੜੇ ਗਏ।
ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਵਲੋਂ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਸ਼ੁੱਭ ਖ਼ਾਲਿਸਤਾਨੀ ਸਮਰਥਕ ਹੈ। ਉਹ ਨਹੀਂ ਚਾਹੁੰਦੇ ਕਿ ਕੋਈ ਵੀ ਖ਼ਾਲਿਸਤਾਨੀ ਸਮਰਥਕ ਮੁੰਬਈ ’ਚ ਆ ਕੇ ਪ੍ਰਫਾਰਮ ਕਰੇ। ਇਸੇ ਕਰਕੇ ਮੁੰਬਈ ’ਚ ਉਸ ਦਾ ਸ਼ੋਅ ਨਹੀਂ ਹੋਣ ਦਿੱਤਾ ਜਾਵੇਗਾ।