ਕੈਨੇਡਾ ਕਾਰੋਬਾਰੀ ਫੜਿਆ ਸੀ ਬੀ ਆਈ ਨੇ !!

Share on Social Media

ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਰੱਖਿਆ ਜਾਸੂਸੀ ਮਾਮਲੇ ਵਿਚ ਕੈਨੇਡੀਅਨ ਕਾਰੋਬਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਮਾਮਲੇ ਵਿਚ ਇਕ ਪੱਤਰਕਾਰ ਅਤੇ ਇਕ ਸਾਬਕਾ ਜਲ ਸੈਨਾ ਕਮਾਂਡਰ ਨੂੰ ਮਈ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕਾਰੋਬਾਰੀ ਰਾਹੁਲ ਗੰਗਲ 2019 ਵਿਚ ਕੈਨੇਡਾ ਵਿਚ ਸਥਾਈ ਨਿਵਾਸੀ ਬਣ ਗਿਆ ਸੀ। ਉਸ ਨੂੰ ਸੋਮਵਾਰ ਨੂੰ ਇੱਥੇ ਪਹੁੰਚਣ ‘ਤੇ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਚਾਰ ਦਿਨਾਂ ਲਈ ਸੀ.ਬੀ.ਆਈ. ਹਿਰਾਸਤ ਵਿਚ ਭੇਜ ਦਿਤਾ ਹੈ।
ਇਸ ਤੋਂ ਪਹਿਲਾਂ, ਜਾਂਚ ਏਜੰਸੀ ਨੇ ਸੁਤੰਤਰ ਪੱਤਰਕਾਰ ਵਿਵੇਕ ਰਘੂਵੰਸ਼ੀ ਅਤੇ ਸਾਬਕਾ ਨੇਵੀ ਕਮਾਂਡਰ ਆਸ਼ੀਸ਼ ਪਾਠਕ ਨੂੰ ਰੱਖਿਆ ਮਾਮਲਿਆਂ ‘ਤੇ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਅਤੇ ਵਿਦੇਸ਼ੀ ਖੁਫੀਆ ਏਜੰਸੀਆਂ ਨੂੰ ਦੇਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ।