ਜੋਧਾਂ : ਸਹੁਰੇ ਪਰਿਵਾਰ ਵੱਲੋਂ 22 ਲੱਖ ਰੁਪਏ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਆਪਣਾ ਅਸਲ ਰੰਗ ਦਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਮਾਮਲਾ ਪੁਲਸ ਥਾਣਾ ਜੋਧਾਂ ਦਾ ਹੈ ਜਿੱਥੇ ਗੁਰਪ੍ਰੀਤ ਸਿੰਘ ਨਾਮੀ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕੇ ਵਿਆਹ ਕਰਵਾਉਣ ਉਪਰੰਤ ਮੇਰੀ ਪਤਨੀ ਖ਼ੁਦ ਵਿਦੇਸ਼ ਪੁੱਜ ਗਈ ਪਰ ਉਥੇ ਪਹੁੰਚੇ ਕੇ ਮੈਨੂੰ ਕੈਨੇਡਾ ਨਹੀਂ ਬੁਲਾਇਆ। ਸਹੁਰੇ ਪਰਿਵਾਰ ਵਲੋਂ ਕੈਨੇਡਾ ਭੇਜਣ ਲਈ 22 ਲੱਖ ਤੋਂ ਵੱਧ ਰੁਪਏ ਖਰਚਣ ਦੇ ਬਾਵਜੂਦ ਆਪਣੇ ਪਤੀ ਨੂੰ ਕੈਨੇਡਾ ਨਾ ਬੁਲਾਉਣ ’ਤੇ ਪਤਨੀ, ਉਸਦੇ ਪਿਤਾ ਅਤੇ ਮਾਂ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਗੁਰਪ੍ਰੀਤ ਸਿੰਘ ਸੇਖੋਂ ਪੁੱਤਰ ਚਰਨਜੀਤ ਸਿੰਘ ਸੇਖੋਂ ਵਾਸੀ ਪਮਾਲੀ ਨੇ ਮਾਨਯੋਗ ਸੀਨੀਅਰ ਕਪਤਾਨ ਪੁਲਸ ਲੁਧਿਆਣਾ ਦਿਹਾਤੀ ਨੂੰ ਦਿੱਤੀ ਦਰਖ਼ਾਸਤ ‘ਚ ਦੱਸਿਆ ਕਿ ਸ਼ੁਭਦੀਪ ਕੌਰ ਪੁੱਤਰੀ ਜਸਵੀਰ ਕੌਰ ਵਾਸੀ ਪਟਿਆਲਾ ਨਾਲ ਮੇਰਾ ਵਿਆਹ 30 ਨਵੰਬਰ 2022 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਮੇਰੇ ਪਰਿਵਾਰ ਵਲੋਂ ਮੇਰੀ ਪਤਨੀ ਸ਼ੁਭਦੀਪ ਕੌਰ ਨੂੰ 22 ਲੱਖ ਰੁਪਏ ਖ਼ਰਚ ਕੇ ਕੈਨੇਡਾ ਪੜ੍ਹਾਈ ਲਈ ਭੇਜਿਆ ਗਿਆ ਪਰ ਕੈਨੇਡਾ ਪੁੱਜ ਕੇ ਸ਼ੁਭਦੀਪ ਕੌਰ ਨੇ ਨਾ ਤਾਂ ਉਸਨੂੰ ਕੈਨੇਡਾ ਹੀ ਸੱਦਿਆ।