ਕੇਂਦਰੀ ਮੰਤਰੀ ਗਡਕਰੀ ਵੱਲੋਂ DAK ਐਕਸਪ੍ਰੈੱਸ ਵੇਅ ਦੀ ਸਮੀਖਿਆ, CM ਮਾਨ ਨੇ ਕਿਹਾ ਪੰਜਾਬ ਸਰਕਾਰ ਦੇਵੇਗੀ ਹਰ ਤਰਾਂ ਦਾ ਸਹਿਯੋਗ

Share on Social Media

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਨਿਤਿਨ ਗਡਕਰੀ ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਦੀ ਸਮੀਖਿਆ ਕਰਨ ਪਹੁੰਚੇ ਸਨ। ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਬਾਰੇ ਜਾਣੂੰ ਕਰਵਾਉਂਦੇ ਹੋਏ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅਲੰਬਾਈ 670 ਕਿਲੋਮੀਟਰ ਹੈ, ਜਿਸ ਦਾ ਪੰਜਾਬ ਵਿਚ 362 ਕਿਲੋਮੀਟਰ ਹਿੱਸਾ ਹੈ।

ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਬਣਨ ਮਗਰੋਂ ਯਾਤਰੀਆਂ ਲਈ ਸਫ਼ਰ ਕਰਨਾ ਸੌਖਾਲਾ ਹੋ ਜਾਵੇਗਾ। ਕਰੀਬ 25,000 ਕਰੋੜ ਦੀ ਲਾਗਤ ਨਾਲ ਬਣ ਰਿਹਾ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਦਾ ਨੀਂਹ ਪੱਥਰ ਅਪ੍ਰੈਲ 2022 ਵਿਚ ਰੱਖਿਆ ਗਿਆ ਸੀ, ਜੋਕਿ ਦਸੰਬਰ 2025 ਨੂੰ ਸ਼ੁਰੂ ਹੋ ਜਾਵੇਗਾ।