ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ, ਸ਼ਰੇਆਮ ਦੇ ਰਹੀਆਂ ਵਾਰਦਾਤਾਂ ਨੂੰ ਅੰਜਾਮ

Share on Social Media

ਨਾਭਾ : ਮੁੰਡਿਆਂ ਨਾਲੋਂ ਕੁੜੀਆਂ ਵੀ ਹੁਣ ਘੱਟ ਨਹੀਂ, ਜੋ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੀਆਂ ਹਨ। ਪਹਿਲੇ ਮਾਮਲੇ ’ਚ ਮੁੰਡਿਆਂ ਵੱਲੋਂ ਇਕ ਕੁੜੀ ਦਾ ਮੋਬਾਇਲ ਚੋਰੀ ਕਰਕੇ ਰਫੂਚੱਕਰ ਹੋਣ ਅਤੇ ਦੂਜੀ ਘਟਨਾ ਕੁੜੀਆਂ ਵੱਲੋਂ ਐਕਟਵਾ ਚੋਰੀ ਕਰਕੇ ਭੱਜਣ ਦੀ ਹੈ। ਦੋਵੇਂ ਘਟਨਾਵਾਂ ਸੀਸੀਟੀਵੀ ’ਚ ਹੋਈ ਕੈਦ ਹੋ ਗਈਆਂ ਹਨ। ਪੁਲਸ ਨੇ ਮੁੰਡਿਆਂ ਨੂੰ ਫੜ ਲਿਆ ਹੈ, ਜਦੋਂ ਕਿ ਕੁੜੀਆਂ ਗ੍ਰਿਫ਼ਤ ’ਚੋਂ ਬਾਹਰ ਹਨ।

ਪਹਿਲੀ ਘਟਨਾ ਪਾਂਡੂਸਰ ਮੁਹੱਲੇ ਦੀ ਹੈ, ਜਿੱਥੇ ਮੋਟਰਸਾਈਕਲ ਸਵਾਰ 2 ਮੁੰਡੇ ਬਾਜ਼ਾਰ ’ਚ ਜਾ ਰਹੀ ਇਕ ਕੁੜੀ ਦਾ ਮੋਬਾਇਲ ਖੋਹ ਕੇ ਫਰਾਰ ਹੋ ਜਾਂਦੇ ਹਨ। ਜਦੋਂ ਕੁੜੀ ਦਾ ਮੋਬਾਇਲ ਖੋਂਹਦੇ ਹਨ ਤਾਂ ਉਹ ਜ਼ਮੀਨ ’ਤੇ ਡਿੱਗ ਜਾਂਦੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਜਾਂਦੀ ਹੈ। ਦੂਜੀ ਘਟਨਾ ਸੰਗਤਪੁਰਾ ਮੁਹੱਲੇ ਦੀ ਹੈ, ਜਿੱਥੇ 2 ਕੁੜੀਆਂ ਘਰ ਦੇ ਬਾਹਰ ਖੜ੍ਹੀ ਐਕਟਿਵਾ ਚੋਰੀ ਕਰਕੇ ਫਰਾਰ ਹੋ ਜਾਂਦੀਆਂ ਹਨ। ਇਹ ਘਟਨਾ ਵੀ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।