ਚੰਡੀਗੜ੍ਹ: ਦੇ ਐਡਵੋਕੇਟ ਜਨਰਲ ਅਸਤੀਫ਼ਾ ਦੇ ਸਕਦੇ ਹਨ? ਇਹ ਸਵਾਲ ਇਸ ਲਈ ਉੱਠ ਰਿਹਾ ਹੈ, ਕਿਉਂਕਿ ਬਹੁਤ ਸਾਰੇ ਮੀਡੀਆ ਅਦਾਰਿਆਂ ਵਿਚ ਇਹ ਖ਼ਬਰ ਪਬਲਿਸ਼ ਹੋ ਚੁੱਕੀ ਹੈ ਕਿ, ਪੰਜਾਬ ਦੇ ਮੌਜੂਦਾ ਐਡਵੋਕੇਟ ਜਨਰਲ (Advocate General) ਵਿਨੋਦ ਘਈ ਆਪਣਾ ਅਸਤੀਫ਼ਾ ਅੱਜ ਦੇ ਸਕਦੇ ਹਨ। ਹਾਲਾਂਕਿ ਘਈ ਦਾ ਅਸਤੀਫ਼ਾ ਦੇਣ ਬਾਰੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ
ਇਥੇ ਜਿਕਰ ਕਰਨਾ ਬਣਦਾ ਹੈ ਕਿ, ਜੇਕਰ ਪੰਜਾਬ ਦੇ ਮੌਜੂਦਾ ਐਡਵੋਕੇਟ ਜਨਰਲ (Advocate General) ਵਿਨੋਦ ਘਈ ਆਪਣਾ ਅਸਤੀਫ਼ਾ ਦੇ ਦਿੰਦੇ ਹਨ ਤਾਂ, ਇਹ ਮਹੱਤਵਪੂਰਨ ਮੰਨਿਆ ਜਾਵੇਗਾ ਕਿ ਮਾਨ ਸਰਕਾਰ ਦੇ ਕਰੀਬ ਡੇਢ ਸਾਲ ਦੇ ਕਾਰਜਕਾਲ ਦੌਰਾਨ ਇਹ ਦੂਜਾ ਐਡਵੋਕੇਟ ਜਨਰਲ ਹੋਵੇਗਾ, ਜੋ ਅਸਤੀਫ਼ਾ ਦੇਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਨਮੋਲ ਰਤਨ ਸਿੱਧੂ ਵੀ ਅਸਤੀਫ਼ਾ ਦੇ ਚੁੱਕੇ ਹਨ।
ਦੱਸ ਦਈਏ ਕਿ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਸਰਕਾਰ ਦੇ ਕਈ ਫ਼ੈਸਲਿਆਂ ਤੇ ਵਾਪਸ ਹੋਏ ਹਨ।
ਹਾਲ ਹੀ ਵਿਚ ਪੰਚਾਇਤਾਂ ਭੰਗ ਕਰਨ ਦਾ ਫ਼ੈਸਲਾ ਵੀ ਮਾਨ ਸਰਕਾਰ ਨੇ ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਵਾਪਸ ਲਿਆ ਹੈ। ਐਡਵੋਕੇਟ ਜਨਰਲ ‘ਤੇ ਵੱਡੇ ਕੇਸਾਂ ਵਿਚ ਚੰਗੀ ਤਰ੍ਹਾਂ ਪੈਰਵਾਈ ਨਾ ਕਰਨ ਦੇ ਇਲਜ਼ਾਮ ਵਿਰੋਧੀ ਧਿਰਾਂ ਵੀ ਲਾਉਂਦੀਆਂ ਰਹੀਆਂ ਹਨ।