ਕਰਵਾ ਚੌਥ ’ਤੇ ਜਲੰਧਰ ‘ਚ  ਰਾਤ 8.14 ਮਿੰਟ ‘ਤੇ ਦਿਸੇਗਾ ਚੰਨ, ਜਾਣੋ ਹੋਰ ਸ਼ਹਿਰਾਂ ਦਾ ਸਮਾਂ

Share on Social Media

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੁਹਾਗਣਾਂ ਦਾ ਸਭ ਤੋਂ ਪਿਆਰਾ ਤਿਉਹਾਰ ਕਰਵਾ ਚੌਥ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਇਹ ਤਿਉਹਾਰ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਦੇ ਦਿਨ ਸੁਹਾਗਣਾਂ ਚੰਨ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰਨਗੀਆਂ। 

ਉੱਘੇ ਜੋਤਿਸ਼ੀ ਮਰਹੂਮ ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ‘ਵਿਦਿਆਲੰਕਾਰ’ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਅਨੁਸਾਰ ਚੰਨ ਰਾਤ 8.14 ਤੋਂ 8.36 ਵਜੇ ਤੱਕ ਦੇਖਿਆ ਜਾ ਸਕਦਾ ਹੈ। ਇਹ ਚੰਨ ਵੱਖ-ਵੱਖ ਸ਼ਹਿਰਾਂ ’ਚ ਵੱਖ-ਵੱਖ ਸਮੇਂ ’ਤੇ ਨਜ਼ਰ ਆਵੇਗਾ ਪਰ ਇਹ ਮੌਸਮ ’ਤੇ ਨਿਰਭਰ ਕਰਦਾ ਹੈ।

ਪੰਡਿਤ ਸ਼ਿਵ ਕੁਮਾਰ ਨੇ ਦੱਸਿਆ ਕਿ ਇਕ ਮਸ਼ਹੂਰ ਪੰਚਾਂਗ ਨੇ ਚੰਨ ਦਰਸ਼ਨ ਦਾ ਸੰਭਾਵਿਤ ਸਮਾਂ ਜਲੰਧਰ ’ਚ ਰਾਤ 8.14 ਵਜੇ, ਫਰੀਦਕੋਟ ’ਚ 8.19, ਸ੍ਰੀ ਮੁਕਤਸਰ ਸਾਹਿਬ 8.21, ਫਾਜ਼ਿਲਕਾ 8.20, ਅੰਮ੍ਰਿਤਸਰ 8.13, ਜੈਪੁਰ 8.28, ਅਜਮੇਰ 8.32, ਜੋਧਪੁਰ 8.32, ਚੰਡੀਗੜ੍ਹ 8.10, ਮੋਗਾ 20.18, ਲੁਧਿਆਣਾ 8.15, ਮੋਗਾ, 8.19, ਬਠਿੰਡਾ 8.20, ਸੰਗਰੂਰ 8.14, ਰੋਪੜ 8.12, ਨਵਾਂਸ਼ਹਿਰ 8.14, ਪਠਾਨਕੋਟ 8.15, ਸਿਰਸਾ 8.22, ਹਿਸਾਰ 8.21, ਜੀਂਦ 8.17, ਮਹਿੰਦਰਗੜ੍ਹ 8.19, ਸ੍ਰੀ ਗੰਗਾਨਗਰ 8.26, ਬੀਕਾਨੇਰ 8.34 ਵਜੇ ਦਿਖਾਈ ਦੇਵੇਗਾ।