ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿੱਚ ਗੈਂਗਵਾਰ

Share on Social Media

ਕਪੂਰਥਲਾ: ਇਥੋਂ ਦੀ ਕੇਂਦਰੀ ਜੇਲ੍ਹ ਵਿੱਚ ਗੈਂਗਵਾਰ ਹੋਈ, ਸੁੱਤੇ ਪਏ ਕੈਦੀਆਂ ਉਤੇ ਅਧੀ ਰਾਤੀਂ ਚਾਲੀ ਪੰਜਾਹ ਲੋਕਾਂ ਨੇ ਹਮਲਾ ਕੀਤਾ, ਇਹ ਵੀ ਕੈਦੀ ਹੀ ਸਨ। ਤਿੰਨ ਕੈਦੀ ਗੰਭੀਰ ਜਖਮੀ ਹੋਏ ਹਨ ਤੇ ਚੌਥਾ ਸਿਮਰਨਜੀਤ ਸਿੰਘ ਨਾਮੀ ਇਸ ਗੈਂਗਵਾਰ ਵਿਚ ਮਾਰਿਆ ਗਿਆ ਹੈ। ਜੇਲ ਵਿਭਾਗ ਦਾ ਉਚ ਅਫਸਰ ਜਾਂਚ ਕਰਨ ਮੌਕੇ ਉਤੇ ਪੁੱਜੇ ਹੋਏ ਹਨ ਤੇ ਜੇਲ ਵਿਚ ਤਣਾਅ ਭਰਿਆ ਮਾਹੌਲ ਬਣਿਆ ਹੋਇਆ ਹੈ।