ਸਰੀ, 30 ਜੁਲਾਈ (ਹਰਦਮ ਮਾਨ)-ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਕਰਵਾਏ ਗਏ ਮਾਸਿਕ ਕਵੀ ਦਰਬਾਰ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਕਵੀਆਂ ਨੇ ਆਪਣੇ ਵੱਖ ਵੱਖ ਅੰਦਾਜ਼ ਅਤੇ ਕਲਾਮ ਰਾਹੀਂ ਖੂਬਸੂਰਤ ਕਾਵਿਕ ਮਾਹੌਲ ਸਿਰਜਿਆ। ਕਵੀ ਦਰਬਾਰ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਕੀਤੀ।
ਮੰਚ ਸੰਚਾਲਕ ਹਰਚੰਦ ਸਿੰਘ ਗਿੱਲ ਨੇ ਸ਼ਾਮਲ ਹੋਏ ਕਵੀਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ ਅਤੇ ਆਪਣੇ ਖਸੂਸੀ ਲਹਿਜ਼ੇ ਵਿਚ ਕਵੀਆਂ ਨੂੰ ਪੇਸ਼ ਕੀਤਾ। ਕਵੀ ਦਰਬਾਰ ਵਿਚ, ਬਲਬੀਰ ਸਿੰਘ ਸੰਘਾ, ਅਵਤਾਰ ਸਿੰਘ ਬਰਾੜ, ਮਾਸਟਰ ਮਲਕੀਤ ਸਿੰਘ ਗਿੱਲ, ਦਰਸ਼ਨ ਸਿੰਘ ਅਟਵਾਲ, ਗੁਰਦਰਸ਼ਨ ਸਿੰਘ ਤਤਲਾ, ਤੇਜਿੰਦਰ ਕੌਰ ਬੈਂਸ, ਗੁਰਮੀਤ ਸਿੰਘ ਕਾਲਕਟ, ਗੁਰਚਰਨ ਸਿੰਘ ਸੇਖੋਂ, ਮਨਜੀਤ ਸਿੰਘ ਮੱਲ੍ਹਾ, ਜਗਜੀਤ ਸੇਖੋਂ, ਅਮਰੀਕ ਸਿੰਘ ਲੇਹਲ, ਗੁਰਦਰਸ਼ਨ ਬਾਦਲ, ਹਰਦਮ ਸਿੰਘ ਮਾਨ, ਨਿਰੰਜਣ ਸਿੰਘ ਲਹਿਲ, ਚਮਕੌਰ ਸਿੰਘ ਸੇਖੋਂ, ਸੁਖਦੇਵ ਸਿੰਘ ਦਰਦੀ, ਸੁਰਜੀਤ ਸਿੰਘ ਗਿੱਲ, ਰਣਜੀਤ ਸਿੰਘ ਨਿੱਝਰ, ਅਮਰ ਸਿੰਘ ਮੁੰਡੀ, ਭਗਵਾਨ ਸਿੰਘ ਅਟਵਾਲ ਨੇ ਕਵਿਤਾਵਾਂ ਅਤੇ ਗੀਤਾਂ ਦੀ ਪੇਸ਼ਕਾਰੀ ਨਾਲ ਸਰੋਤਿਆਂ ਦੀ ਖੂਬ ਵਾਹਵਾ ਖੱਟੀ।
ਕਵੀ ਦਰਬਾਰ ਵਿਚ ਪੰਜਾਬ ਤੋਂ ਆਏ ਬਨੂੜ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਜੱਸੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਉਨ੍ਹਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬਹੁਤ ਸਾਰੇ ਕਵੀਆਂ ਦੀਆਂ ਰਚਨਾਵਾਂ ਉੱਚਪਾਏ ਦੀਆਂ ਸਨ। ਉਨ੍ਹਾਂ ਮਹਾਨ ਸ਼ਹੀਦ ਊਧਮ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਅਮਰ ਸਿੰਘ ਮੁੰਡੀ ਨੇ ਸੈਂਟਰ ਲਈ 500 ਡਾਲਰ ਭੇਂਟ ਕੀਤੇ ਅਤੇ ਭਗਵਾਨ ਸਿੰਘ ਅਟਵਾਲ ਨੇ ਸਭਨਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ। ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰੇ ਕਵੀਆਂ, ਸਹਿਯੋਗੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਸਿੱਧ ਕਵੀਸ਼ਰ ਅਤੇ ਸ਼ਾਇਰ ਚਮਕੌਰ ਸਿੰਘ ਸੇਖੋਂ ਵੱਲੋਂ ‘ਸੰਘਰਸ਼ੀ ਯੋਧੇ’ ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਜਸਵਿਦਰ ਸਿੰਘ ਜੱਸੀ ਨੂੰ ਭੇਟ ਕੀਤੀ ਗਈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663