ਇੰਜੀਨੀਅਰ ਯਾਦਵ ਨਹੀ ਰਿਹਾ।

Share on Social Media

ਜਲੰਧਰ- ਕਰਤਾਰਪੁਰ ਨੇੜੇ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ ‘ਤੇ ਕੰਮ ਦੌਰਾਨ ਸ਼ਨੀਵਾਰ ਤੋਂ ਕਰੀਬ 60 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਸੁਰੇਸ਼ ਯਾਦਵ ਨੂੰ ਆਖਿਰਕਾਰ ਕੱਢ ਹੀ ਲਿਆ ਗਿਆ ਹੈ। ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ। ਸੁਰੇਸ਼ ਯਾਦਵ ਦੀ ਹਾਲਤ ਵੇਖ ਕੇ ਲੱਗ ਰਿਹਾ ਹੈ ਕਿ ਸੁਰੇਸ਼ ਯਾਦਵ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਹੈ। ਬੇਸ਼ੱਕ ਅਜੇ ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਦੱਸ ਦਈਏ ਕਿ ਬਸਰਾਮਪੁਰ ‘ਚ ਐੱਨ. ਡੀ. ਆਰ. ਐੱਫ਼ ਦੀ ਟੀਮ ਦਾ ਬਚਾਅ ਕਾਰਜ ਕਰੀਬ 45 ਘੰਟਿਆਂ ਤੋਂ ਜਾਰੀ ਸੀ ਪਰ ਹੁਣ ਤੱਕ ਸੁਰੇਸ਼ ਯਾਦਵ ਨੂੰ ਬਾਹਰ ਕੱਢ ਲਿਆ ਹੈ। ਡਾਕਟਰਾਂ ਨੇ ਕਿਹਾ ਕਿ ਉਹ ਬਚ ਨਹੀ ਸਕਿਆ।