ਇਸਰੋ ਨੇ ਸ਼੍ਰੀਹਰਿਕੋਟਾ ਤੋਂ ਸਫ਼ਲਤਾਪੂਰਵਕ ਲਾਂਚ ਕੀਤਾ ‘ਚੰਦਰਯਾਨ-3’

Share on Social Media

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੇਸ਼ ਦੇ ਤੀਜੇ ਚੰਦਰ ਮਿਸ਼ਨ ‘ਚੰਦਰਯਾਨ-3’ ਨੂੰ ਲਾਂਚ ਕਰ ਦਿੱਤਾ ਹੈ। ‘ਚੰਦਰ ਮਿਸ਼ਨ’ ਸਾਲ 2019 ਦੇ ‘ਚੰਦਰਯਾਨ-2’ ਦਾ ਫਾਲੋ-ਅੱਪ ਮਿਸ਼ਨ ਹੈ। ਭਾਰਤ ਦੇ ਇਸ ਤੀਜੇ ਚੰਦਰ ਮਿਸ਼ਨ ‘ਚ ਵੀ ਪੁਲਾੜ ਵਿਗਿਆਨੀਆਂ ਦੀ ਟੀਚਾ ਚੰਦਰਮਾ ਦੀ ਸਤਿਹ ‘ਤੇ ਲੈਂਡਰ ਦੀ ‘ਸਾਫਟ ਲੈਂਡਿੰਗ’ ਦਾ ਹੈ। ‘ਚੰਦਰਯਾਨ-2’ ਮਿਸ਼ਨ ਦੌਰਾਨ ਆਖ਼ਰੀ ਪਲਾਂ ‘ਚ ‘ਸਾਫ਼ਟ ਲੈਂਡਿੰਗ’ ਕਰਨ ‘ਚ ਸਫ਼ਲ ਨਹੀਂ ਹੋਇਆ ਸੀ। ਇਸ ਮਿਸ਼ਨ ’ਚ ਸਫਲਤਾ ਮਿਲਣ ਦੇ ਨਾਲ ਹੀ ਭਾਰਤ ਅਜਿਹੀ ਉਪਲਬਧੀ ਹਾਸਲ ਕਰ ਚੁੱਕੇ ਅਮਰੀਕਾ, ਚੀਨ ਅਤੇ ਪੁਰਾਣੇ ਸੋਵੀਅਤ ਸੰਘ ਵਰਗੇ ਦੇਸ਼ਾਂ ਦੇ ਕਲੱਬ ’ਚ ਸ਼ਾਮਲ ਹੋ ਗਿਆ ਹੈ।