ਇਸਰੋ ਦੀ ਹੁਣ ਸੂਰਜ ‘ਤੇ ‘ਜਿੱਤ’, ਆਦਿਤਿਆL1 ਮਿਸ਼ਨ ਦੀ ਹੋਈ ਸਫ਼ਲਤਾਪੂਰਵਕ ਲਾਂਚਿੰਗ

Share on Social Media

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਆਪਣਾ ਪਹਿਲਾਂ ਸੂਰਜ ਮਿਸ਼ਨ ਆਦਿਤਿਆL1 ਦੀ ਸਫ਼ਲਤਾਪੂਰਵਕ ਲਾਂਚਿੰਗ ਕਰ ਦਿੱਤੀ ਹੈ। ਇਸ ਮਿਸ਼ਨ ਨੂੰ ਅੱਜ ਯਾਨੀ ਕਿ 2 ਸਤੰਬਰ ਨੂੰ ਦੁਪਹਿਰ ਠੀਕ 11 ਵਜੇ ਕੇ 50 ਮਿੰਟ ‘ਤੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ। ਭਾਰਤ ਦੇ ਇਸ ਪਹਿਲੇ ਸੌਰ ਮਿਸ਼ਨ ਤੋਂ ਇਸਰੋ ਸੂਰਜ ਦਾ ਅਧਿਐਨ ਕਰੇਗਾ। ਇਹ ਮਿਸ਼ਨ ਸੂਰਜ ‘ਤੇ ਹੋ ਰਹੀਆਂ ਵੱਖ-ਵੱਖ ਘਟਨਾਵਾਂ ਦਾ ਅਧਿਐਨ ਕਰੇਗਾ। 
44.4 ਮੀਟਰ ਲੰਬਾ ਧਰੁਵੀ ਸੈਟੇਲਾਈਟ ਲਾਂਚ ਵਹੀਕਲ (PSLV) ਚੇਨਈ ਤੋਂ ਲਗਭਗ 135 ਕਿਲੋਮੀਟਰ ਦੂਰ ਸ਼੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਤੋਂ ਸਵੇਰੇ 11.50 ਵਜੇ ਨਿਰਧਾਰਤ ਸਮੇਂ ‘ਤੇ ਸ਼ਾਨਦਾਰ ਢੰਗ ਨਾਲ ਅਸਮਾਨ ਵੱਲ ਰਵਾਨਾ ਹੋਇਆ।

ਆਦਿਤਿਆ ਐਲ1 ਸੂਰਜ ਦਾ ਅਧਿਐਨ ਕਰਨ ਵਾਲਾ ਪਹਿਲਾ ਪੁਲਾੜ ਆਧਾਰਿਤ ਭਾਰਤੀ ਮਿਸ਼ਨ ਹੋਵੇਗਾ। ਪੁਲਾੜ ਯਾਨ ਨੂੰ ਸੂਰਜ-ਧਰਤੀ ਪ੍ਰਣਾਲੀ ਦੇ ਲੈਗਰੇਂਜੀਅਨ ਪੁਆਇੰਟ 1 (L1) ਦੇ ਦੁਆਲੇ ਇਕ ਹਾਲੋ ਆਰਬਿਟ ਵਿਚ ਰੱਖਿਆ ਜਾਵੇਗਾ, ਜੋ ਕਿ ਧਰਤੀ ਤੋਂ ਲਗਭਗ 1.5 ਮਿਲੀਅਨ ਕਿਲੋਮੀਟਰ ਦੂਰ ਹੈ। L1 ਬਿੰਦੂ ਦੇ ਦੁਆਲੇ ਹਾਲੋ ਆਰਬਿਟ ਵਿਚ ਰੱਖੇ ਇਕ ਸੈਟੇਲਾਈਟ ਨੂੰ ਬਿਨਾਂ ਕਿਸੇ ਗ੍ਰਹਿਣ ਦੇ ਸੂਰਜ ਨੂੰ ਨਿਰੰਤਰ ਵੇਖਣ ਦਾ ਵੱਡਾ ਫਾਇਦਾ ਹੁੰਦਾ ਹੈ। ਇਹ ਰੀਅਲ ਟਾਈਮ ਵਿਚ ਸੂਰਜੀ ਗਤੀਵਿਧੀਆਂ ਅਤੇ ਪੁਲਾੜ ਦੇ ਮੌਸਮ ‘ਤੇ ਇਸਦੇ ਪ੍ਰਭਾਵ ਨੂੰ ਵੇਖਣ ਦਾ ਇਕ ਵੱਡਾ ਫਾਇਦਾ ਪ੍ਰਦਾਨ ਕਰੇਗਾ। ਲਾਂਚਿੰਗ ਦੀ ਠੀਕ 125 ਦਿਨ ਬਾਅਦ ਇਹ ਆਪਣੇ ਲੈਗਰੇਂਜੀਅਨ ਪੁਆਇੰਟ ਐੱਲ-1 ਤੱਕ ਪਹੁੰਚੇਗਾ।