ਇਟਲੀ ਵਾਸੀ ਮਾਮਲੇ ਵਿੱਚ ਪੰਜਾਬ ਪੁਲਿਸ ਦਾ ਕਾਰਾ!

Share on Social Media

ਹੁਸ਼ਿਆਰਪੁਰ: ਪੰਜਾਬ ਪੁਲਸ ਇਕ ਵਾਰ ਫ਼ਿਰ ਵਿਵਾਦਾਂ ‘ਚ ਘਿਰ ਗਈ ਹੈ। ਇਟਲੀ ਦੇ ਇਕ ਨਾਗਰਿਕ ਵੱਲੋਂ ਹੁਸ਼ਿਆਰਪੁਰ ਦੀ ਪੁਲਸ ‘ਤੇ ਉਸ ਨੂੰ ਕਿਡਨੈਪ ਕਰਨ, ਫਰਜ਼ੀ ਐਨਕਾਊਂਟਰ ਕਰਨ, ਸੋਨੇ ਦੀ ਚੇਨ ਤੇ ਨੱਤੀਆਂ ਲਾਹੁਣ ਅਤੇ ਫਿਰ ਢਾਈ ਲੱਖ ਰੁਪਏ ਲੈ ਕੇ ਹਿਰਾਸਤ ‘ਚੋਂ ਛੱਡਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ਉਸ ਨੇ ਇਸ ਦੀ ਸ਼ਿਕਾਇਤ ਭਾਰਤ ਵਿਚ ਇਟਲੀ ਦੀ ਅੰਬੈਸੀ, ਡੀ.ਜੀ.ਪੀ. ਪੰਜਾਬ ਤੇ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਵੀ ਭੇਜੀ ਹੈ।
ਇਟਲੀ ਦੇ ਮਿਲਾਨ ਵਿਚ ਰਹਿਣ ਵਾਲੇ ਨਵਜੋਤ ਸਿੰਘ ਕਲੇਰ ਪੁੱਤਰ ਮਨਜੀਤ ਸਿੰਘ ਕਲੇਰ ਨੇ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਹ ਕਰੀਬ ਡੇਢ ਸਾਲ ਤੋਂ ਆਪਣੇ ਨਜ਼ਦੀਕੀ ਰਿਸ਼ਤੇਦਾਰ ਕੋਲ ਪਿੰਡ ਮੇਗੋਵਾਲ ਗੰਜੀਆਂ ‘ਚ ਰਹਿ ਰਿਹਾ ਸੀ। 28 ਸਤੰਬਰ 2023 ਨੂੰ ਜਦ ਉਹ ਖੇਤਾਂ ‘ਚ ਕੰਮ ਕਰ ਰਿਹਾ ਸੀ ਤਾਂ ਉਸ ਨੂੰ ਰਿਸ਼ਤੇਦਾਰ ਪ੍ਰਿਤਪਾਲ ਸਿੰਘ ਦਾ ਕਰੀਬ ਫੋਨ ਆਇਆ ਕਿ ਸਾਡੇ ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਣਖੀ ਨੂੰ ਪਿੰਡ ‘ਚ ਕਿਸੇ ਨੇ ਗੋਲ਼ੀਆਂ ਮਾਰ ਦਿੱਤੀਆਂ ਹਨ। ਪ੍ਰਿਤਪਾਲ ਨੇ ਉਸ ਨੂੰ ਕਿਹਾ ਕਿ ਉਸ ਨੇ ਅਣਖੀ ਦੇ ਇਲਾਜ ਲਈ ਹਸਪਤਾਲ ਵਿਚ ਪੈਸੇ ਦੇਣ ਜਾਣਾ ਹੈ, ਇਸ ਲਈ ਉਹ ਛੇਤੀ ਘਰ ਪਰਤ ਆਵੇ। ਗੋਲ਼ੀ ਦੀ ਗੱਲ ਸੁਣ ਕੇ ਜਦ ਉਹ ਤੇਜ਼ੀ ਨਾਲ ਟਰੈਕਟਰ ‘ਤੇ ਘਰ ਨੂੰ ਆਇਆ। ਉਸ ਦੇ ਮਗਰ ਹੀ ਥਾਣਾ ਬੁੱਲੋਵਾਲ ਅਧੀਨ ਪੈਂਦੀ ਨਾਸਰਾਲਾ ਚੌਂਕੀ ਇੰਚਾਰਜ ਮਨਜਿੰਦਰ ਸਿੰਘ ਤੇ ਉਸ ਦੇ ਸਾਥੀ ਪੁਲਸ ਵਾਲੇ ਦੋ ਗੱਡੀਆਂ ‘ਤੇ ਆ ਗਏ ਅਤੇ ਘਰੋਂ ਹੀ ਸਾਰੇ ਪਿੰਡ

ਉਸ ਦੇ ਸਾਥੀ ਪੁਲਸ ਵਾਲੇ ਦੋ ਗੱਡੀਆਂ ‘ਤੇ ਆ ਗਏ ਅਤੇ ਘਰੋਂ ਹੀ ਸਾਰੇ ਪਿੰਡ ਦੇ ਸਾਹਮਣੇ ਕੁੱਟਮਾਰ ਕਰਦੇ ਹੋਏ ਉਸ ਨੂੰ ਉਸ ਚੌਂਕ ਤੱਕ ਲੈ ਗਏ ਜਿੱਥੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਣਖੀ ਦੇ ਗੋਲ਼ੀਆਂ ਮਾਰੀਆਂ ਗਈਆਂ।
ਨਵਜੋਤ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਤੋਂ ਬਾਅਦ ਮੈਨੂੰ ਗੱਡੀ ‘ਚ ਸੁੱਟ ਕੇ ਪਿੰਡ ਦੇ ਬਾਹਰ-ਬਾਹਰ ਪੈਂਦੇ ਗੁਰਦੁਆਰਾ ਸਾਹਿਬ ਦੇ ਕੋਲ ਪੁੱਜੇ ਤਾਂ ਮੈਨੂੰ ਚੌਂਕੀ ਇੰਚਾਰਜ ਮਨਜਿੰਦਰ ਸਿੰਘ ਨੇ ਥੱਲੇ ਉਤਾਰ ਲਿਆ ਅਤੇ ਮੇਰੇ ਮੂੰਹ ‘ਚ ਆਪਣਾ ਪਿਸਤੌਲ ਦੇ ਦਿੱਤਾ ਅਤੇ ਮੈਨੂੰ ਕਹਿਣ ਲੱਗਾ ਕਿ ਤੂੰ ਭੱਜ ਜਾਂ 10 ਲੱਖ ਰੁਪਇਆ ਦੇ, ਐਨੇ ਨੂੰ ਪਿੱਛੇ ਨੂੰ ਮੇਰੇ ਪਿੰਡ ਦਾ ਵਿਅਕਤੀ ਬਲਜਿੰਦਰ ਸਿੰਘ ਆ ਗਿਆ ਅਤੇ ਉਸ ਨੂੰ ਦੇਖ ਕੇ ਮੈਨੂੰ ਫਿਰ ਦੁਬਾਰਾ ਗੱਡੀ ‘ਚ ਸੁੱਟ ਕੇ ਚੌਂਕੀ ‘ਚ ਲੈ ਗਏ ਅਤੇ ਚੌਂਕੀ ‘ਚ ਲਿਜਾ ਕੇ ਕਈ ਪੁਲਸ ਮੁਲਾਜ਼ਮਾਂ ਵੱਲੋਂ ਡੰਡਿਆਂ, ਚੱਪਲਾਂ ਅਤੇ ਰਫਲ ਦੀਆਂ ਵੱਟਾਂ ਨਾਲ ਮਾਰਿਆ ਗਿਆ।