ਆ ਗਿਆ UPI ATM, ਹੁਣ ਬਿਨਾਂ ਕਾਰਡ ਦੇ ਕੱਢਵਾ ਸਕੋਗੇ ਪੈਸੇ, ਜਾਣੋ ਕਿਵੇਂ ?

Share on Social Media

ਭਾਰਤ ਦਾ ਪਹਿਲਾ ਯੂ.ਪੀ.ਆਈ. ਏ.ਟੀ.ਐੱਮ. ਲਾਂਚ ਹੋ ਚੁੱਕਾ ਹੈ। ਹਿਤਾਚੀ ਲਿਮਟਿਡ ਦੀ ਸਹਾਇਕ ਕੰਪਨੀ ਹਿਤਾਚੀ ਪੇਮੈਂਟ ਸਰਵਿਸਿਜ਼ ਨੇ ਯੂ.ਪੀ.ਆਈ. ਏ.ਟੀ.ਐੱਮ. ਨੂੰ ਲਾਂਚ ਕੀਤਾ ਹੈ। ਇਸ ਸਹੂਲਤ ਦੀ ਮਦਦ ਨਾਲ ਹੁਣ ਬਿਨਾਂ ਡੈਬਿਟ ਜਾਂ ਏ.ਟੀ.ਐੱਮ. ਕਾਰਡ ਦੇ ਤੁਸੀਂ ਯੂ.ਪੀ.ਆਈ. ਰਾਹੀਂ ਏ.ਟੀ.ਐੱਮ. ਮਸ਼ੀਨ ‘ਚੋਂ ਪੈਸੇ ਕੱਢਵਾ ਸਕੋਗੇ। 

ਭਾਰਤ ਦੇ ਲੋਕਾਂ ਨੂੰ ਇਹ ਸਹੂਲਤ ਦੇਣ ਲਈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਦੇ ਸਹਿਯੋਗ ਨਾਲ ਯੂ.ਪੀ.ਆਈ. ਏ.ਟੀ.ਐੱਮ. ਦਾ ਵਾਈਟ ਲੇਬਲ ਏ.ਟੀ.ਐੱਮ. (WLA) ਦੇ ਰੂਪ ‘ਚ ਇਸਨੂੰ ਪੇਸ਼ ਕੀਤਾ ਗਿਆ ਹੈ। ਇਹ ਏ.ਟੀ.ਐੱਮ. ਯੂਜ਼ਰਜ਼ ਨੂੰ ਮਲਟੀਪਲ ਅਕਾਊਂਟ ਰਾਹੀਂ ਯੂ.ਪੀ.ਆਈ. ਐਪ ਰਾਹੀਂ ਪੇਮੈਂਟ ਕਰਨ ਦੀ ਸਹੂਲਤ ਦਿੰਦਾ ਹੈ। 

ਵੀਰਵਾਰ ਨੂੰ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ‘ਐਕਸ’ ‘ਤੇ ਇਕ ਵੀਡੀਓ ਪੋਸਟ ਕੀਤੀ ਹੈ ਜਿਸ ਵਿਚ ਫਿਨਟੈਕ ਦੇ ਪ੍ਰਭਾਵਸ਼ਾਲੀ ਵਿਅਕਤੀ ਰਵੀਸੁਤੰਜਨੀ ਨੂੰ ਯੂ.ਪੀ.ਆਈ. ਦੀ ਵਰਤੋਂ ਕਰਕੇ ਏ.ਟੀ.ਐੱਮ. ‘ਤੋ ਪੈਸੇ ਕੱਢਦੇ ਦਿਖਾਇਆ ਗਿਆ ਹੈ। ਉਹ ਵੀਡੀਓ ‘ਚ ਬਿਨਾਂ ਏ.ਟੀ.ਐੱਮ. ਕਾਰਡ ਦੇ ਪੈਸੇ ਕੱਢਣ ਦਾ ਤਰੀਕਾ ਦੱਸ ਰਹੇ ਹਨ ਜਿਸ ਵਿਚ ਯੂ.ਪੀ.ਆਈ. ਏ.ਟੀ.ਐੱਮ. ਨੂੰ ਇਕ ਟੱਚ ਪੈਨਲ ਦੇ ਰੂਪ ‘ਚ ਦੇਖਿਆ ਜਾ ਸਕਦਾ ਹੈ। ਸੱਜੇ ਪਾਸੇ ਯੂ.ਪੀ.ਆਈ. ਕਾਰਡਲੈੱਸ ‘ਤੇ ਟੈਪ ਕਰਨ ‘ਤੇ ਇਕ ਵਿੰਡੋ ਓਪਨ ਹੁੰਦੀ ਹੈ, ਜਿਸ ਵਿਚ ਕੈਸ਼ ਰਕਮ ਦਾ ਆਪਸ਼ਨ ਜਿਵੇਂ 100 ਰੁਪਏ, 500 ਰੁਪਏ, 1000 ਰੁਪਏ, 2000 ਰੁਪਏ, 5000 ਰੁਪਏ ਅਤੇ ਹੋਰ ਰਾਸ਼ੀਆਂ ਲਈ ਇਕ ਬਟਨ ਦਿੱਤਾ ਗਿਆ ਹੈ। ਇਸਦੀ ਚੋਣ ਕਰਨ ਤੋਂ ਬਾਅਦ ਸਕਰੀਨ ‘ਤੇ ਕਿਊ.ਆਰ. ਕੋਡ ਆਉਂਦਾ ਹੈ।