ਆਸਟ੍ਰੇਲੀਆ ਵਿਚ ਖਾਲਿਸਤਾਨੀਆਂ ਨੇ ਭਾਰਤੀ ਵਿਦਿਆਰਥੀ ਕੁੱਟਿਆ

Share on Social Media

ਸਿਡਨੀ:- ਸਿਡਨੀ ਵਿਖੇ ਚਾਰ ਪੰਜ ਖਾਲਿਸਤਾਨੀ ਸਮਰਥਕਾਂ ਨੇ ਇਕ ਭਾਰਤੀ ਵਿਦਿਆਰਥੀ ਦੀ ਬੁਰੀ ਤਰਾਂ ਕੁਟ ਮਾਰ ਕੀਤੀ ਹੈ। ਇਹ ਵਿਦਿਆਰਥੀ ਸਿਡਨੀ ਵਿਚ ਡਰਾਈਵਰੀ ਕਰਦਾ ਹੈ। ਸਿਡਨੀ ਦੇ ਵੈਸਟਮੀਡ ਹਸਪਤਾਲ ਵਿਚ ਦਾਖਲ ਕੀਤੇ ਵਿਦਿਆਰਥੀ ਦੇ ਸੱਟਾਂ ਵੀ ਲੱਗੀਆਂ ਪਰ ਡਾਕਟਰਾਂ ਨੇ ਕਿਹਾ ਕਿ ਖਤਰੇ ਵਾਲੀ ਕੋਈ ਗੱਲ ਨਹੀ। ਕੁੱਟਮਾਰ ਕਰਨ ਸਮੇਂ ਦੋਸ਼ੀਆਂ ਨੇ ਵਿਦਿਆਰਥੀ ਦੀ ਵੀਡੀਓ ਵੀ ਬਣਾਈ।